ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

to croak; to chatter, gabble
same as ਟਰਟਰ ਕਰਨਾ ; (for frogs) to croak
same as ਟ੍ਰੰਕ , trunk
nominative form of ਟਲ਼ਨਾ
ਕ੍ਰਿ- ਥਾਂ ਤੋਂ ਖਿਸਕਾਉਂਣਾ. ੨. ਹਟਾਉਂਣਾ. ਵਰਜਣਾ। ੩. ਬਹਾਨਾ ਬਣਾਕੇ ਸਮਾਂ ਵਿਤਾਉਂਣਾ। ੪. ਜਾਨਵਰ ਨੂੰ ਧੋਖਾ ਦੇਕੇ ਹੋਰ ਪਾਸਿਓਂ ਰੋਕਕੇ ਸ਼ਿਕਾਰੀ ਵੱਲ ਲਿਆਉਂਣਾ.
ਸੰਗ੍ਯਾ- ਟਲਣ (ਹਟਜਾਣ) ਦੀ ਕ੍ਰਿਯਾ. "ਜੇ ਸੁਨਕਰ ਜਾਵੈ ਕਰ ਟਾਲਾ." (ਗੁਪ੍ਰਸੂ) ੨. ਹ਼ੀਲਾ. ਬਹਾਨਾ। ੩. ਸ਼ਿਕਾਰੀ ਵੱਲ ਜਾਨਵਰ ਨੂੰ ਹੋਰ ਪਾਸਿਓਂ ਰੋਕਕੇ ਲਿਆਉਣ ਦੀ ਕ੍ਰਿਯਾ.
ਸੰਗ੍ਯਾ- ਟਾਲਮਟੋਲ. ਹ਼ੀਲਾ ਬਹਾਨਾ. "ਟਾਲੈਟੋਲੈ ਦਿਨ ਗਇਆ." (ਸ. ਕਬੀਰ)
ਟਾਲਕੇ. ਦੇਖੋ, ਟਾਲ ਅਤੇ ਟਾਲਣਾ.
ਦੇਖੋ, ਟਾਹਲਾਸਾਹਿਬ.
ਸੰਗ੍ਯਾ- ਸ਼ੀਸ਼ਮ. ਸ਼ਿੰਸ਼ਪਾ. ਇਸ ਬਿਰਛ ਦੀ ਲੱਕੜ ਬਹੁਤ ਮਜਬੂਤ਼ ਅਤੇ ਚਿਕਨੀ ਹੁੰਦੀ ਹੈ. ਇ਼ਮਾਰਤਾਂ ਵਿੱਚ ਵਰਤੀਦੀ ਹੈ ਅਤੇ ਕੁਰਸੀ ਮੇਜ ਆਦਿ ਉੱਤਮ ਸਾਮਾਨ ਬਣਦਾ ਹੈ. ਦੇਖੋ, ਸਿੰਸਪਾ.