ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਤਕਣਾ। ੨. ਦੇਖੋ, ਤਾਕ। ੩. ਵ੍ਯ- ਤੀਕ. ਤੋੜੀ. ਪਰ੍ਯਤ। ੪. ਸੰ. ਵਿ- ਬੁਰਾ. ਬਦ। ੫. ਸਹਾਰਨ ਵਾਲਾ. ਸਹਨਸ਼ੀਲ.
ਕ੍ਰਿ- ਟਕ ਲਾਕੇ ਦੇਖਣਾ. "ਤਕਹਿ ਨਾਰਿ ਪਰਾਈਆ." (ਵਾਰ ਗਉ ੧. ਮਃ ੫) ੨. ਅੰਦਾਜ਼ਾ ਕਰਨਾ. ਜਾਂਚਨਾ। ੩. ਵਿਚਾਰਨਾ. ਨਿਸ਼ਚੇ ਕਰਨਾ. "ਮੈ ਤਕੀ ਤਉ ਸਰਣਾਇ ਜੀਉ." (ਸੂਹੀ ਮਃ ੫. ਗੁਣਵੰਤੀ)
to suffer hardship or inconvenience
to take the trouble (of); to exert oneself
to cause trouble (for), bother, inconvenience, trouble, discomfort
same as ਤਕਲੀਫ਼ ਸਹਿਣੀ , ਤਕਲੀਫ਼ ਉਠਾਉਣੀ
sorry for the trouble, pardon me, I beg your pardon
to endure or experience ਤਕਲੀਫ਼
ਅ਼. [تقصیِر] ਤਕ਼ਸੀਰ. ਸੰਗ੍ਯਾ- ਅਪਰਾਧ. ਕ਼ਸੂਰ। ੨. ਭੁੱਲ. ਇਸ ਦਾ ਮੂਲ ਕ਼ਸਰ (ਘਟ ਜਾਣਾ) ਹੈ. "ਮੈ ਬਹੁਤੀ ਕੀਨੀ ਤਕਸੀਰ." (ਨਾਪ੍ਰ)
ਅ਼. [تقسیِم] ਸੰਗ੍ਯਾ- ਵੰਡ. ਭਾਗ. ਇਸ ਦਾ ਮੂਲ ਕ਼ਿਸਮ ਹੈ। ੨. ਕ਼ਿਸਮਵਾਰ ਵੱਖ ਕਰਨ ਦੀ ਕ੍ਰਿਯਾ.
ਸੰਗ੍ਯਾ- ਅੰਦਾਜ਼ਾ. ਜਾਂਚ. ਅਨੁਮਾਨ। ੨. ਵਡੀ ਤਕੜੀ (ਤਰਾਜ਼ੂ). ੩. ਦ੍ਰਿਸ੍ਟਿ. ਨਜਰ.