ਯ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਅ਼. [یمانی] ਵਿ- ਯਮਨ ਦੇਸ਼ ਦਾ. ਯਮਨ ਦੀ ਤਲਵਾਰ ਬਹੁਤ ਪ੍ਰਸਿੱਧ ਹੈ. ਤੇਗ਼ੋ ਯਮਾਨੀ.
ਸੰਗ੍ਯਾ- ਯਮ ਦੀ ਭੈਣ, ਜੋ ਯਮੁਨਾ ਨਦੀ ਹੋਕੇ ਵਗੀ. ਦੇਖੋ, ਧਰਮਰਾਜ। ੨. ਵਿ- यमिन्. ਮਨ ਇੰਦ੍ਰੀਆਂ ਨੂੰ ਰੋਕਣ ਵਾਲਾ. ਯਮ ਸਾਧਨ ਦਾ ਕਰਤਾ. ਦੇਖੋ, ਯਮ ਨਿਯਮ.
ਇੱਕ ਨਦੀ, ਜੋ ਪੁਰਾਣਾਂ ਅਨੁਸਾਰ ਸੰਜਨਾ ਦੇ ਪੇਟ ਤੋਂ ਸੂਰਜ ਦੀ ਪੁਤ੍ਰੀ ਹੈ. ਇਸ ਨੂੰ ਕ੍ਰਿਸਨ ਜੀ ਦੀ ਇਸਤ੍ਰੀ ਭੀ ਮੰਨਿਆ ਹੈ. ਯਮੁਨਾ ਹਿਮਾਲਯ ਦੇ ਕਲਿੰਦ ਅਸਥਾਨ ਤੋਂ ਨਿਕਲਕੇ ੮੬੦ ਮੀਲ ਵਹਿੰਦੀ ਹੋਈ ਪ੍ਰਯਾਗ ਪਾਸ ਗੰਗਾ ਵਿੱਚ ਮਿਲਦੀ ਹੈ. ਦੇਖੋ, ਜਮਨਾ। ੨. ਦੁਰਗਾ। ੩. ਦੇਖੋ, ਮਾਲਤੀ (ਹ)
to be afraid and to yield, frightened, cowed down, overawed
to cow, frighten, overawe, bully, intimidate; to make one yield or retire