ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਉਘੜਨਾ. ਪੜਦੇ ਤੋਂ ਬਾਹਰ ਹੋਣਾ। ੨. ਪ੍ਰਗਟ ਹੋਣਾ. "ਉਘਰਿ ਗਇਆ ਜੈਸਾ ਖੋਟਾ ਢਬੂਆ ਨਦਿਰ ਸਰਾਫਾਂ ਆਇਆ." (ਆਸਾ- ਮਃ ੫) ਦੇਖੋ, ਢਬੂਆ.


ਸੰਗ੍ਯਾ- ਉਦ (ਪਾਣੀ) ਦਾ ਘਾਰਾ. ਜਲ ਦੇ ਪ੍ਰਵਾਹ ਨਾਲ ਪਿਆ ਟੋਆ। ੨. ਦਰਜ਼ ਤੇੜ.


ਵਿ- ਉੱਨਿਦ੍ਰਿਤ. ਊਂਘ ਸਹਿਤ. ਉਨੀਂਦ੍ਰਾ. "ਮੇਰਾ ਮਨੁ ਆਲਸੀਆ ਉਘਲਾਨਾ." (ਜੈਤ ਮਃ ੪)


ਦੇਖੋ, ਉਘਰਨਾ. "ਸੁਆਵਗੀਰ ਸਭ ਉਘੜ ਆਏ" (ਵਾਰ ਗਉ ੧. ਮਃ ੪) ਦੇਖੋ, ਸੁਆਵਗੀਰ.


ਦੇਖੋ, ਉੱਘਾ.


ਵਿ- ਪ੍ਰਗਟ। ੨. ਪ੍ਰਸਿੱਧ. "ਪੰਚਾਂ ਵਿਚ ਉਘਾ ਕਰਿ ਵੇਖਾਲਿਆ." (ਗਉ ਵਾਰ ੧. ਮਃ ੪)#੩. ਮਿਆਨ ਤੋਂ ਕੱਢਿਆ ਹੋਇਆ ਸ਼ਸਤ੍ਰ. "ਉੱਘੇ ਜਿਨ ਨੇਜੇ." (ਰਾਮਾਵ).