ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਟੇਢਾ. ਵਿੰਗਾ। ੨. ਤਿੱਖਾ.


ਸੰ. तरि्य्यक- ਤਿਰ੍‍ਯਕ. ਵਿ- ਟੇਢਾ. ਵਿੰਗਾ। ੨. ਉਹ ਜੀਵ, ਜੋ ਸਿੱਧਾ ਖੜਾ ਨਾ ਹੋ ਸਕੇ. ਟੇਢਾ ਚੱਲਣ ਵਾਲਾ. "ਤਿਰਜਕ ਜੋਨਿ ਜੁ ਅਪਰ ਅਪਾਰਾ." (ਚਰਿਤ੍ਰ ੨੬੬)


ਸੰ. र्तियग्योनि. ਤਿਰ੍‍ਯਕ- ਯੋਨਿ. ਜੋ ਆਦਮੀ ਵਾਂਗ ਖੜੇ ਹੋਕੇ ਜੀਵ ਨਾ ਚਲ ਸਕਣ. ਟਿੱਡੇ, ਕੀੜੇ, ਕਿਰਲੇ, ਸੱਪ ਆਦਿਕ.


ਕ੍ਰਿ- ਤੈਰਨਾ. ਦੇਖੋ, ਤਰਣਾ. "ਜੀਤੋ ਬੂਡੈ, ਹਾਰੋ ਤਿਰੈ." (ਭੈਰ ਕਬੀਰ)