ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਸਮਾਉਣਾ ਅਤੇ ਸਮੋਣਾ. "ਗੁਰੁ ਮਹਿ ਆਪੁ ਸਮੋਇ ਸਬਦ ਵਰਤਾਇਆ." (ਵਾਰ ਮਲਾ ਮਃ ੧) "ਘਟਿ ਘਟਿ ਜੋਤਿ ਸਮੋਈ." (ਸੋਰ ਮਃ ੧)


ਸਮਾ ਗਿਆ. "ਰਾਮਦਾਸ ਗੁਰੁ ਅਮਰ ਸਮੋਗੀ." (ਭਾਗੁ)


ਦੇਖੋ, ਸਮਾਉਣਾ। ੨. ਕ੍ਰਿ- ਮਿਲਾਉਣਾ। ੩. ਸਮ- ਉਸ੍ਣ ਕਰਨਾ. ਠੰਡੇ ਤੱਤੇ ਨੂੰ ਮਿਲਾਕੇ, ਠੰਢਾ ਤੱਤਾ ਸਮਾਨ ਕਰਨਾ.


ਸੰਗ੍ਯਾ- ਸੰਬੋਧ. ਸੰਮ੍ਯਕ ਗ੍ਯਾਨ. "ਸਕੈ ਨ ਸਮੋਧ ਮਨ ਤ੍ਰਿਸਨਾ ਨ ਮਾਰੀ ਹੈ." (ਭਾਗੁ ਕ) ੨. ਵਿ- ਸਬੋਧ. ਗਿਆਨ ਸਹਿਤ.


ਕ੍ਰਿ. ਵਿ- ਸਾਮ੍ਹਣੇ. ਅੱਗੇ. ਸੰਮੁਖ. "ਸਰਬ ਦਾਨੋ ਸਮੌਹੈਂ ਸਿਧ ਯੇ." (ਮਾਂਧਾਤਾ)


ਦੇਖੋ, ਸਮ। ੨. ਦੇਖੋ, ਸਮੰਜੀਐ.


ਸੰ. समञ्चस्. ਵਿ- ਸੰ- ਅੰਜ. ਜੋ ਚੰਗੀ ਤਰਾਂ ਅੰਜ (ਯੋਗ) ਹੋਵੇ. ਉਚਿਤ. ਮੁਨਾਸਿਬ. ਠੀਕ.


ਦੇਖੋ, ਮੰਜੀਐ। ੨. ਸਮੰ- ਜੀਐ. "ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰ ਜੀਐ." (ਵਾਰ ਜੈਤ) ਨਾਰਕੀ ਸਮਾਨ ਜੀਵਨ ਹੈ.