ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਛਾਲ. ਟਪੂਸੀ. "ਪਗਾਂ ਬਿਨ ਹੁਰੀਆ ਮਾਰਤਾ." (ਬਸੰ ਕਬੀਰ) ਮਨ ਬਿਨਾਪੈਰ ਟਪੂਸੀਆਂ ਮਾਰਦੈ ਹੈ. ਦੇਖੋ, ਜੋਇ ਖਸਮ.


ਹਿਰ੍ਸਤ ਕੀਤਾ. ਆਨੰਦ ਕਰਿਆ."ਕਰ ਕਰ ਸਾਂਗ ਹੁਰੇਹਿਆ." (ਭਾਗੁ)


ਵਿ- ਹੌਲੀ. ਹਲਕੀ. "ਕੱਥ ਹੁਰੇਹੀ ਭੂਸਲੀ." (ਭਾਗੁ) ੨. ਹਿਰ੍ਸਤ (ਪ੍ਰਸੰਨ) ਹੋਈ.


ਦੇਖੋ, ਹੌਲ. "ਹੁਲੈਂ ਨਰੰ." (ਰਾਮਾਵ) ਆਦਮੀ ਹੌਲਦੇ ਹਨ। ੨. ਸੰ. ਮੀਢਾ। ੩. ਇੱਕ ਖਾਸ ਵਾਜਾ


ਦੇਖੋ, ਹੁਲਾਸ.