ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭੇੜੀਏ ਦੀ ਤਰਾਂ ਦਾਉ ਲਾਉਣ ਵਾਲਾ. ਸ੍ਵਾਰਥੀ ਆਦਮੀ. ਦੇਖੋ, ਗੁਰਗ। ੨. ਗੁਰੂ ਦਾ ਅਨੁਗਾਮੀ. ਗੁਰੂ ਦਾ ਪੈਰੋ. ਗੁਰੁਗ.


ਫ਼ਾ. [گُرگابی] ਇੱਕ ਪ੍ਰਕਾਰ ਦੀ ਖੜਾਉਂ ਅਤੇ ਜੁੱਤੀ.


ਸੰਗ੍ਯਾ- ਗੁਰੁ ਨਾਨਕ ਦੇਵ ਦਾ ਦ੍ਰਿੜ੍ਹਾਇਆ ਗ੍ਯਾਨ."ਗੁਰਗਿਆਨ ਦੀਪਕ ਉਜਿਆਰੀਆ." (ਗਉ ਮਃ ੫)#੨. ਆਤਮਗ੍ਯਾਨ, ਜੋ ਸਭ ਗ੍ਯਾਨਾਂ ਤੋਂ ਉੱਚਾ ਹੈ. "ਗੁਰਗਿਆਨੁ ਪਦਾਰਥੁ ਨਾਮੁ ਹੈ." (ਸੂਹੀ ਅਃ ਮਃ ੪)


ਵਿ- ਨਿਗੁਰਾ. ਉਹ ਆਦਮੀ, ਜੋ ਆਪਣੇ ਗੁਰ ਦਾ ਨਾਉਂ ਛੁਪਾਉਂਦਾ ਹੈ, ਅਰਥਾਤ ਆਪ ਹੀ ਸਰਵਗ੍ਯ ਬਣਦਾ ਹੈ। ੨. ਗੁਰਨਿੰਦਕ. ਦੇਖੋ, ਗੋਪਨ.


ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ. "ਰਹਿਓ ਗੁਰੂ ਗੋਬਿੰਦ." (ਸ. ਮਃ ੯)#੨. ਗੋਬਿੰਦਰੂਪ ਗੁਰੂ। ੩. ਸਾਰੇ ਜਗਤ ਦਾ ਹਾਲ ਜਾਣਨ ਵਾਲਾ (ਸਰਵਗ੍ਯ) ਗੁਰੁ. ਕਰਤਾਰ.


ਦੇਖੋ, ਗੁਰੁਘਰ.


ਸਤਿਗੁਰੂ ਦੇ ਚਰਣ. ਗੁਰੁਪਾਦ. "ਗੁਰਚਰਣ ਲਾਗੀ ਸਹਜਿ ਜਾਗੀ." (ਬਿਲਾ ਛੰਤ ਮਃ ੫) "ਗੁਰਚਰਨ ਸਰੇਵਹਿ ਗੁਰਸਿੱਖ ਤੋਰ." (ਬਸੰ ਮਃ ੧)