ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੁਰੁਰੀਤਿ. ਗੁਰੁਮਤ ਦੀ ਮਰਯਾਦਾ. "ਗੁਰਸਿਖ ਮੀਤ ਚਲਹੁ ਗੁਰਚਾਲੀ." (ਧਨਾ ਮਃ ੪)


ਫ਼ਾ. [گُرز] ਗੁਰਜ਼. ਸੰਗ੍ਯਾ- ਗਦਾ ਜੇਹਾ ਲੋਹੇ ਦਾ ਸ਼ਸਤ੍ਰ. ਦੇਖੋ, ਸਸਤ੍ਰ. "ਪਿਤਾ ਪ੍ਰਹਿਲਾਦ ਸਿਉ ਗੁਰਜ ਉਠਾਈ." (ਭੈਰ ਅਃ ਮਃ ੩)


ਦੇਖੋ, ਜਗਤਗੁਰੁ. "ਗੁਰਜਗਤ ਫਿਰਣ ਸੀਹ ਅੰਗਰਉ." (ਸਵੈਯੇ ਮਃ ੨. ਕੇ) ਫੇਰੂ ਦੇ ਸਿੰਘ ਰੂਪ (ਸੁਪੁਤ੍ਰ) ਜਗਤਗੁਰੂ ਅੰਗਦ ਜੀ.


ਵਿ- ਗਦਾਧਰ. ਗੁਰਜ ਰੱਖਣ ਵਾਲਾ। ੨. ਸੰਗ੍ਯਾ- ਮੁਗ਼ਲ ਬਾਦਸ਼ਾਹਾਂ ਵੇਲੇ ਚੋਬਦਾਰਾਂ ਤੁੱਲ ਇੱਕ ਜਮਾਤ, ਜੋ ਗੁਰਜ ਰਖਦੀ ਸੀ. "ਗੁਰਜਦਾਰ ਦ੍ਵੈ ਦੀਨੇ ਸੰਗ." (ਗੁਪ੍ਰਸੂ) ਦੇਖੋ, ਗੁਰਜ਼ਬਰਦਾਰ। ੩. ਮੁਸਲਮਾਨ ਫਕੀਰਾਂ ਦਾ ਇੱਕ ਫ਼ਿਰਕ਼ਾ, ਜੋ ਗੁਰਜ ਰਖਦਾ ਹੈ।


ਦੇਖੋ, ਗੁਰੁਜਨ. "ਨਾ ਹਰਿ ਭਜਿਓ ਨਾ ਗੁਰਜਨੁ ਸੇਵਿਓ." (ਸੋਰ ਮਃ ੯)


ਦੇਖੋ, ਗੁਰਜਦਾਰ. ਗੁਰਜ ਰੱਖਣ ਵਾਲੇ ਸ਼ਾਹੀ ਕਰਮਚਾਰੀ. ਇਹ ਬ਼ਕ਼ਾਇਆ ਅਤੇ ਜੁਰਮਾਨਾਂ ਵਸੂਲ ਕਰਨ ਲਈ ਗੁਰਜ ਦੀ ਮਾਰ ਭੀ ਕੀਤਾ ਕਰਦੇ ਸਨ. ਮੰਗਣ ਵਾਲੇ ਗੁਰਜਧਾਰੀ ਫ਼ਕੀਰ ਭੀ ਕਦੇ ਕਦੇ ਆਪਣੇ ਸ਼ਰੀਰ ਪੁਰ ਗੁਰਜਾਂ ਮਾਰਕੇ ਗ੍ਰਿਹਸਥੀਆਂ ਨੂੰ ਡਰਾਕੇ ਧਨ ਮੰਗਿਆ ਕਰਦੇ ਹਨ.


ਮਹਾਨ ਜ੍ਯੋਤਿ (ਪ੍ਰਕਾਸ਼). ਆਤਮਿਕ ਰੌਸ਼ਨੀ. "ਗੁਰਜੋਤਿ ਅਰਜੁਨ ਮਾਹਿ ਧਰੀ." (ਸਵੈਯੇ ਮਃ ੫. ਕੇ)


ਸੰਗ੍ਯਾ- ਗੁਲਝਨ. ਉਲਝੀ ਹੋਈ ਗੱਠ. "ਸਾਕਤ ਸੂਤੁ ਬਹੁ ਗੁਰਝੀ ਭਰਿਆ." (ਕਲਿ ਅਃ ਮਃ ੪)