ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਰੁਤਾ.


ਦੇਖੋ, ਗੁੜ੍ਹਤੀ. "ਗੁਰਤੀ ਆਦਿ ਦੇਂਹਿਂ ਸੁਖ ਕੰਦ." (ਗੁਪ੍ਰਸੂ)


ਦੇਖੋ, ਗੁਰੁਦਕ੍ਸ਼ਿਣਾ. "ਤੋ ਪ੍ਰਥਮੈ ਗੁਰਦਛਨਾ ਦੀਜੈ। ਪਾਛੈ ਸ਼੍ਰਵਣ ਗ੍ਯਾਨ ਕੋ ਕੀਜੈ." (ਨਾਪ੍ਰ)


ਸੰਗ੍ਯਾ- ਗੁਰੁਸ਼ਾਸਤ੍ਰ. ਸਿੱਖਧਰਮ ਦੇ ਨਿਯਮਾਂ ਦਾ ਪ੍ਰਕਾਸ਼ਕ ਸ਼ਾਸਤ੍ਰ. "ਖਟੁ ਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਪਰ ਅਪਾਰਾ." (ਆਸਾ ਮਃ ੩) ੨. ਸਤਿਗੁਰੂ ਦਾ ਦੀਦਾਰ.


ਗੁਰੂ ਦੇ ਦਰਸ਼ਨ ਨਾਲ. ਸਤਿਗੁਰੂ ਦੇ ਦੀਦਾਰ ਤੋਂ. "ਗੁਰਦਰਸਨਿ ਉਧਰੈ ਸੰਸਾਰਾ." (ਆਸਾ ਮਃ ੩) ੨. ਸਤਿਗੁਰੂ ਦੇ ਸ਼ਾਸਤ੍ਰ ਤੋਂ.


ਦੇਖੋ, ਗੁਰਦਰਸਨ. "ਗੁਰਦਰਸਨੁ ਦੇਖਿ ਮਨਿ ਹੋਇ ਬਿਗਾਸੁ." (ਸੁਖਮਨੀ)


ਦੇਖੋ, ਗੁਰਦਰਸਨ. "ਗੁਰਦਰਸੁ ਪਾਇਆ ਅਗਿਆਨੁ ਗਵਾਇਆ." (ਤੁਖਾ ਛੰਤ ਮਃ ੪)


ਦੇਖੋ, ਗੁਰੁਦਰੀਆਉ.


ਫ਼ਾ. [گُردہ] ਅੰ. Kidney. ਪੇਟ ਦੇ ਪਿਛਲੇ ਪਾਸੇ ਗਿਆਰਵੀਂ ਪਸਲੀ ਦੇ ਹੇਠ ਦੋਹੀਂ ਪਾਸੀਂ ਗੁਰਦੇ ਹੋਇਆ ਕਰਦੇ ਹਨ. ਇਹ ਇੱਕ ਪ੍ਰਕਾਰ ਦੀਆਂ ਨਾਲੀਦਾਰ ਗਿਲਟੀਆਂ ਹਨ, ਜਿਨ੍ਹਾਂ ਦਾ ਕੰਮ ਲਹੂ ਵਿੱਚੋਂ ਗੰਦਾ ਅੰਸ਼ ਕੱਢਕੇ ਮੂਤ੍ਰ (ਪੇਸ਼ਾਬ) ਦੀ ਸ਼ਕਲ ਵਿੱਚ ਮਸਾਨੇ ਅੰਦਰ ਭੇਜਣਾ ਹੈ.


ਵਿ- ਗੁਰੁਦਾਸ. ਸਤਿਗੁਰੂ ਦਾ ਸੇਵਕ। ੨. ਸੰਗ੍ਯਾ- ਭਾਈ ਗੁਰਦਾਸ. "ਆਦਿ ਬ੍ਰਿੱਧ ਗੁਰਦਾਸ ਗਨ ਚਹੁਁ ਦਿਸਿ ਮੇ ਗੁਰਦਾਸ." (ਗੁਪ੍ਰਸੂ)#ਭਾਈ ਗੁਰਦਾਸ ਜੀ ਸਤਿਗੁਰੂ ਦੇ ਸੱਚੇ ਸਿੱਖ, ਬੀਬੀ ਭਾਨੀ ਜੀ ਦੇ ਨੇੜਿਓਂ ਭਾਈ ਸਨ. ਇਨ੍ਹਾਂ ਨੇ ਚੌਥੇ ਸਤਗੁਰਾਂ ਤੋਂ ੧੬੩੬ ਵਿੱਚ ਸਿੱਖਧਰਮ ਧਾਰਣ ਕੀਤਾ ਅਤੇ ਗੁਰਬਾਣੀ ਦਾ ਸਿੱਧਾਂਤ ਪੰਜਵੇਂ ਸਤਿਗੁਰਾਂ ਤੋਂ ਸਮਝਿਆ. ਸਿੱਖਮਤ ਦੇ ਪ੍ਰਚਾਰਕ ਹੋ ਕੇ ਇਨ੍ਹਾਂ ਨੇ ਧਰਮ ਦੇ ਨਿਯਮ ਚੰਗੀ ਤਰ੍ਹਾਂ ਫੈਲਾਏ. ਲਹੌਰ, ਆਗਰਾ, ਕਾਸ਼ੀ ਆਦਿਕ ਅਸਥਾਨਾਂ ਵਿੱਚ ਸਿੱਖਧਰਮ ਦਾ ਪ੍ਰਚਾਰ ਕਰਦੇ ਰਹੇ. ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਭ ਤੋਂ ਪਹਿਲਾ ਗੁਰੂ ਗ੍ਰੰਥਸਾਹਿਬ, ਜੋ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਹੈ, ਉਹ ਇਨ੍ਹਾਂ ਦੀ ਹੀ ਕਲਮ ਤੋਂ ਲਿਖਿਆ ਗਿਆ ਹੈ. ਭਾਈ ਸਾਹਿਬ ਦੀ ਬਾਣੀ (੪੦ ਵਾਰਾਂ ਅਤੇ ੫੫੬ ਕਬਿੱਤ ਆਦਿਕ ਛੰਦ) ਸਿੱਖ ਧਰਮ ਦੇ ਨਿਯਮਾਂ ਦਾ ਉੱਤਮ ਭੰਡਾਰ ਹੈ. ਇਹ ਆਖਣਾ ਅਤਿਉਕਤਿ ਨਹੀਂ ਕਿ ਸਿੱਖੀ ਦਾ ਰਹਿਤਨਾਮਾ ਭਾਈ ਸਾਹਿਬ ਦੀ ਬਾਣੀ ਤੋਂ ਵਧਕੇ ਹੋਰ ਕੋਈ ਨਹੀਂ. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਕਿ ਭਾਈ ਗੁਰਦਾਸ ਦੀ ਬਾਣੀ ਪੜ੍ਹਨ ਤੋਂ ਸਿੱਖੀ ਪ੍ਰਾਪਤ ਹੁੰਦੀ ਹੈ.#ਸ੍ਰੀ ਮਾਨ ਭਾਈ ਗੁਰਦਾਸ ਜੀ ਦਾ ਛੀਵੇਂ ਸਤਿਗੁਰਾਂ ਦੇ ਸਮੇਂ ਭਾਦੋਂ ਸੁਦੀ ੮, ਸੰਮਤ ੧੬੯੪ ਨੂੰ ਗੋਇੰਦਵਾਲ ਦੇਹਾਂਤ ਹੋਇਆ. ਸਤਿਗੁਰੂ ਨੇ ਅੰਤਿਮ ਸੰਸਕਾਰ ਆਪਣੇ ਹੱਥੀਂ ਕੀਤਾ।#੩. ਬਹਿਲੋ ਵੰਸ਼ੀ ਗੁਰਦਾਸ ਮਸੰਦ, ਜੋ ਬਾਬਾ ਰਾਮਰਾਇ ਦਾ ਮੁਸਾਹਿਬ ਸੀ. ਰਾਮਰਾਇ ਜੀ ਦੇ ਪਰਲੋਕ ਗਮਨ ਪਿੱਛੋਂ ਇਹ ਦਸ਼ਮੇਸ਼ ਦੀ ਸੇਵਾ ਵਿੱਚ ਰਿਹਾ. ਦੇਖੋ, ਤਾਰਾ।#੪. ਇੱਕ ਪ੍ਰੇਮੀ ਸਿੱਖ ਕਵੀ, ਜਿਸ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਆਪਣੀ ਰਚਨਾ ੪੧ ਵੀਂ ਵਾਰ ਜੋੜੀ ਹੈ, ਜਿਸ ਵਿੱਚ ਪਾਠ ਹੈ- "ਪੀਓ ਪਾਹੁਲ ਖੰਡਧਾਰ ਹੁਇ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ." ਆਦਿ। ੫. ਸ਼ਿਕਾਰਪੁਰ ਨਿਵਾਸੀ ਇੱਕ ਉਦਾਸੀ ਸੰਤ, ਜਿਸ ਦੀ ਧਰਮਸਾਲਾ ਸਿੰਧ ਵਿੱਚ ਬਹੁਤ ਪ੍ਰਸਿੱਧ ਹੈ. ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਯਾਯ ਭੀ ਲਿਖੇ ਹਨ.