ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. परिज्ञा. ਪ ਸੰਗ੍ਯਾ- ਸੂਕ੍ਸ਼੍‍ਮ ਗ੍ਯਾਨ।#੨. ਸੰਸ਼ਯ (ਸ਼ੱਕ) ਰਹਿਤ ਗ੍ਯਾਨ। ੩. ਦੋਖੇ, ਪ੍ਰਗ੍ਯਾ.


ਸੰ. परिज्ञात्. ਵਿ- ਜਾਣਿਆ ਹੋਇਆ। ੨. ਬਿਨਾ ਸੰਸ਼ਯ ਜਾਣਿਆ ਹੋਇਆ.


ਸੰ. ਸੰਗ੍ਯਾ- ਗ੍ਰਹਣ ਕਰਨਾ. ਲੈਣਾ। ੨. ਦਾਨ ਪ੍ਰਾਪਤ ਕਰਨਾ। ੩. ਧਨ ਸੰਗ੍ਰਹ। ੪. ਪਰਿਵਾਰ. ਕੁਟੰਬ। ੫. ਇਸਤ੍ਰੀਗ੍ਰਹਣ. ਵਿਆਹ ੬. ਕ੍ਰਿਪਾ. ਮਿਹਰਬਾਨੀ। ੭. ਕ਼ਸਮ. ਸੌਂਹ। ੮. ਹੱਥ. ਹਸ੍ਤ। ੯. ਫੌਜ ਦਾ ਪਿਛਲਾ ਭਾਗ.


ਦੇਖੋ, ਪਰਘ.


ਦੇਖੋ, ਪਰਚਾ.


ਸੰ. ਪਰਿਚਰ੍‍ਯ. ਸੰਗ੍ਯਾ- ਸੇਵਾ। ੨. ਉਪਾਸਨਾ। ੩. ਤੀਮਾਰਦਾਰੀ. ਰੋਗੀ ਦੀ ਸੇਵਾ ਅਤੇ ਖ਼ਬਰਦਾਰੀ.