ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਨੂਮਾਨ ਲੰਕਾ ਫੂਕਣ ਵਾਲਾ.


ਲੰਕਾ ਦਾ ਅਧਿਪਤਿ (ਸ੍ਵਾਮੀ), ਰਾਵਣ। ੨. ਵਿਭੀਸਣ.


ਲੰਕਾ- ਅਰਿ. ਰਾਮਚੰਦ੍ਰ ਜੀ। ੨. ਹਨੂਮਾਨ.


ਸੰਗ੍ਯਾ- ਲਗੁੜ (ਦੰਡ) ਧਰ, ਦੇਵਗਣ. ਦੁਰਗਾ ਅਤੇ ਭੈਰਵ ਦੀ ਅੜਦਲ ਵਿੱਚ ਰਹਿਣ ਵਾਲਾ ਗਣ। ੨. ਹਨੂਮਾਨ, ਜੋ ਗਦਾ ਧਾਰਨ ਕਰਦਾ ਹੈ. "ਲੰਕੁੜੀਆ ਫਾਂਧੈ ਆਯੁਧ ਬਾਂਧੈ." (ਅਕਾਲ)


ਲੰਕੁੜੇ ਦੀ ਸ੍ਵਾਮਿਨੀ, ਦੁਰਗਾ. "ਨਮੋ ਲੰਕੁੜੇਸੀ, ਨਮੋ ਸਕਤਿਪਾਣੀ." (ਚੰਡੀ ੨)


ਪੂਛ. ਦੁਮ. ਦੇਖੋ, ਲਾਂਗੂਲ. "ਹਣੁਵੰਤੁ ਜਾਗੈ ਧਰਿ ਲੰਕੂਰੁ." (ਬਸੰ ਕਬੀਰ)