ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. हुम. ਵ੍ਯ- ਹੁੰਘਾਰਾ. ਹੁੰਕਾਰ। ੨. ਨਿਰਾਦਰ। ੩. ਪ੍ਰਸ਼ਨ। ੪. ਅੰਗੀਕਾਰ.


ਦੇਖੋ, ਹੁੰਕਾਰ. "ਭਟ ਹੁੰਕੇ ਧੁੰਕੇ ਬੰਕਾਰੇ." (ਰਾਮਾਵ) ੨. ਹਿੰਕਾਰ. ਹੀਂ ਹੀਂ. ਧੁਨਿ. ਹ੍ਰੇਸਾ. "ਹੁੰਕੇ ਕਿਕਾਣ।" (ਵਿਚਿਤ੍ਰ) ਘੋੜੇ ਹਿਣਕੇ.


ਦੇਖੋ, ਹੁੰਕਾਰ.


ਸੰ. ਹੁੰ- ਐਸਾ ਸ਼ਬਦ. ਹੁੰ ਧੁਨਿ. "ਤਿਹ ਛਿਨ ਸ੍ਰੀ ਪ੍ਰਭੁ ਕਿਯਾ ਹੁੰਕਾਰਾ." (ਨਾਪ੍ਰ) ੨. ਹੰਘੂਰਾ. ਹਾਂ.