ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਸੇਵਾ. ਟਹਲ। ੨. ਦੇਖੋ, ਪ੍ਰਚਾਰ.


ਸੰ. ਸੰਗ੍ਯਾ- ਸੇਵਕ. ਟਹਲੂਆ। ੨. ਦੇਖੋ, ਪ੍ਰਚਾਰਕ.


ਸੰ. ਸੰਗ੍ਯਾ- ਦਾਸੀ. ਟਹਿਲਣ। ੨. ਦੇਖੋ ਪ੍ਰਚਾਰਿਕਾ.


ਵਿ- ਜਾਣਿਆ ਹੋਇਆ. ਜਿਸ ਦਾ ਪਰਿਚਯ ਹੋਗਿਆ ਹੈ। ੨. ਇਕੱਠਾ ਕੀਤਾ ਹੋਇਆ. ਢੇਰ ਲਾਇਆ ਹੋਇਆ. ਚਿਣਿਆ ਹੋਇਆ.


ਸੰ. परिच्छद. ਸੰਗ੍ਯਾ- ਢੱਕਣ। ੨. ਪੋਸ਼ਾਕ. ਵਸਤ੍ਰ। ੩. ਪਰਿਵਾਰ. ਕੁਟੰਬ.


ਦੇਖੋ, ਪਰਛਾਂਹੀ.


ਸੰ. परिच्छेद. ਸੰਗ੍ਯਾ- ਅਧ੍ਯਾਯ. ਬਾਬ। ੨. ਖੰਡ. ਟੁਕੜਾ. ਭਾਗ.


ਦੇਖੋ, ਪਰਛਿੰਨ.


ਸੰ. ਸੰਗ੍ਯਾ- ਪਰਿਵਾਰ ਦੇ ਆਸਰੇ ਰਹਿਣ ਵਾਲੇ ਲੋਕ. ਨੌਕਰ ਚਾਕਰ। ੨. ਕੁਟੰਬ ਦੇ ਲੋਕ.


ਸੰ. ਵਿ- ਪਰਿ- ਨਤ. ਬਹੁਤ ਝੁਕਿਆ ਹੋਇਆ। ੨. ਪਰਿਣਾਮ ਨੂੰ ਪ੍ਰਾਪਤ ਹੋਇਆ. ਜਿਸ ਦੀ ਸ਼ਕਲ ਬਦਲਕੇ ਹੋਰ ਹੋ ਗਈ ਹੈ. ਜੈਸੇ- ਦੁੱਧ ਦਾ ਦਹੀਂ। ੩. ਪੱਕਿਆ ਹੋਇਆ। ੪. ਪਚਿਆ ਹੋਇਆ.


ਸੰ. ਸੰਗ੍ਯਾ- ਪਰਿ- ਨੀ. ਵਿਆਹ. ਸ਼ਾਦੀ.


ਸੰ. ਸੰਗ੍ਯਾ- ਵਿਆਹ ਕਰਨ ਦੀ ਕ੍ਰਿਯਾ. ਇਸਤ੍ਰੀਗ੍ਰਹਣ.