ਸੰ. ਸੰਗ੍ਯਾ- ਬਦਲਣ ਦਾ ਭਾਵ. ਰੂਪਾਂਤਰ ਹੋਣਾ। ੨. ਨਤੀਜਾ. ਫਲ। ੩. ਇੱਕ ਅਰਥਾਲੰਕਾਰ. ਜੇ ਉਪਮੇਯ ਦਾ ਕਾਰਜ ਅਭੇਦਰੂਪ ਉਪਮਾਨ ਕਰੇ, ਤਦ "ਪਰਿਣਾਮ" ਅਲੰਕਾਰ ਹੁੰਦਾ ਹੈ.#ਹ੍ਵੈ ਉਪਮੇਯ ਸਰੂਪ ਜਹਿਂ, ਕ੍ਰਿਯਾਵਾਨ ਉਪਮਾਨ,#ਅਲੰਕਾਰ ਪਰਿਣਾਮ ਤਹਿਂ, ਸੁ ਕਵਿ ਕਰਤ ਵਾਖ੍ਯਾਨ।#ਉਦਾਹਰਣ- (ਅਲੰਕਾਰਸਾਗਰਸਧਾ)#ਨੈਨਕਮਲ ਨਿਰਖੈਂ ਗੁਰਸਿੱਖਨ.#ਇਸ ਥਾਂ ਨੇਤ੍ਰ ਉਪਮੇਯ ਹੈ ਕਮਲ ਉਪਮਾਨ ਹੈ, ਪਰ ਨਿਰਖਣਾ ਉਪਮੇਯ ਦਾ ਕੰਮ, ਕਮਲ ਉਪਮਾਨ ਕਰਦਾ ਹੈ.
ਸੰ. ਸੰਗ੍ਯਾ- ਸਾਂਖ੍ਯ ਮਤ ਅਨੁਸਾਰ ਇਹ ਸਿੱਧਾਂਤ ਕਿ ਪ੍ਰਕ੍ਰਿਤਿ ਦੇ ਪਰਿਣਾਮ (ਰੂਪਾਂਤਰ ਹੋਣ) ਤੋਂ ਜਗਤ ਰਚਨਾ ਹੁੰਦੀ ਹੈ.
ਵਿ- ਬਦਲਣ ਵਾਲਾ (परिणामिन्). ਜੋ ਇੱਕ ਹਾਲਤ ਵਿੱਚ ਨਾ ਰਹੇ.
ਸੰਗ੍ਯਾ- ਪਰੀ (ਤੀਰ) ਵਾਲੀ ਸੈਨਾ. ਵਾਣ- ਵਰਖਾ ਕਰਨ ਵਾਲੀ ਫ਼ੌਜ. (ਸਨਾਮਾ)
ਦੇਖੋ, ਪਰਤਾਪ. ੩
ਸੰ. ਸੰਗ੍ਯਾ- ਚੰਗੀ ਤਰਾਂ ਛੱਡਣ ਦਾ ਭਾਵ ਤ੍ਯਾਗ.
ਵਿ- ਛੱਡਣ ਵਾਲਾ. (परित्यागिन्) ਤਰਕ ਕਰਨ ਵਾਲਾ. ਛੱਡਣ ਵਾਲਾ.
ਸੰ. ਪਰਿਤੋਸ. ਸੰਗ੍ਯਾ- ਬਹੁਤ ਪ੍ਰਸੰਨਤਾ। ੨. ਸੰਤੋਸ. ਤ੍ਰਿਪ੍ਤਿ.
nan
nan
ਸੰ. ਪ੍ਰਿਥੁਤ੍ਵ (ਵਿਸ੍ਤਾਰ) ਗੁਣ ਵਾਲੀ, ਜ਼ਮੀਨ. ਭੂਮਿ. ਧਰਾ. ਪ੍ਰਿਥਿਵੀ.