ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਭੈਣ ਦਾ ਪਤਿ. ਬਹਿਨੋਈ. "ਸੁਨ ਜੀਜਾ, ਬਾਤ ਸੁਜਾਨੇ." (ਨਾਪ੍ਰ)


ਜੀਵੀਏ. "ਹਰਿ ਕੰਤ ਬਿਨੁ ਕਿਉ ਜੀਜੀਐ?" (ਬਿਹਾ ਛੰਤ ਮਃ ੫)


ਜਿਉਂਦਾ ਹੈ. "ਪੇਖਿ ਦਰਸਨੁ ਨਾਨਕ ਜੀਜੈ." (ਸੂਹੀ ਛੰਤ ਮਃ ੫) ੨. ਜੀਵੀਜੈ.


ਸੰਗ੍ਯਾ- ਜਿੱਤ. ਫ਼ਤੇ. "ਜੀਤ ਹਾਰ ਕੀ ਸੋਝੀ ਕਰੀ." (ਗਉ ਅਃ ਮਃ ੫) ਦੇਖੋ, ਜੀਤਿ ੩.