ਸੰਗ੍ਯਾ- ਤਿਲ ਅਤੇ ਮਿੱਠਾ ਕੁੱਟਕੇ ਤਿਆਰ ਕੀਤਾ ਭੋਜਨ. ਤਿਲੋਆ. "ਕੋਊ ਕਰੈ ਤਿਲਵਾ ਮਿਲਾਇ ਗੁਰ ਬਾਰਿਕੈ." (ਭਾਗੁ ਕ) ਗੁੜ ਅਤੇ ਪਾਣੀ ਮਿਲਾਕੇ ਤਿਲਵਾ ਕਰਦਾ ਹੈ.
nan
nan
ਦੇਖੋ, ਤਿਲਾ.
ਅ਼. [طِلا] ਸੰਗ੍ਯਾ- ਸੁਵਰਣ. ਸੋਨਾ। ੨. ਸੁਇਨੇ ਦੀ ਤ਼ਾਰ. ਜ਼ਰੀ। ੩. ਲੇਪ.
ਸੰ. तिलाञ्जली. ਸੰਗ੍ਯਾ- ਪਾਣੀ ਵਿੱਚ ਤਿਲ ਮਿਲਾਕੇ ਦਿੱਤੀ ਹੋਈ ਚੁਲੀ. ਹਿੰਦੂਆਂ ਦੀ ਇੱਕ ਰੀਤਿ ਜੋ ਖ਼ਾਸ ਕਰਕੇ ਮੁਰਦਾ ਜਲਾਉਣ ਪਿੱਛੋਂ ਕੀਤੀ ਜਾਂਦੀ ਹੈ. ਨਿਸ਼ਚਾ ਇਹ ਹੈ ਕਿ ਮੋਏ ਹੋਏ ਜੀਵ ਨੂੰ ਇਹ ਪਾਣੀ ਪ੍ਰਾਪਤ ਹੁੰਦਾ ਹੈ. ਅਨੇਕ ਰਿਖੀਆਂ ਨੇ ਤਿਲ ਬਹੁਤ ਪਵਿਤ੍ਰ ਅੰਨ ਲਿਖਿਆ ਹੈ ਅਤੇ ਇਸ ਦਾ ਦਾਨ ਵਡਾ ਫਲ ਦੇਣ ਵਾਲਾ ਦੱਸਿਆ ਹੈ। ੨. ਹੁਣ ਮੁਹਾਵਰੇ ਵਿੱਚ ਤਿਲਾਂਜਲੀ ਦਾ ਅਰਥ ਤਰਕ ਕਰਨਾ (ਛੱਡਣਾ) ਹੋ ਗਿਆ ਹੈ. ਜਿਵੇਂ ਉਸ ਨੇ ਕੁਕਰਮਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ. ਭਾਵ- ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ.
nan
nan