ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कव ਧਾ. ਕਵਿਤਾ ਕਰਨਾ. ਵਰਣਨ ਕਰਨਾ. ਤਸਵੀਰਾਂ ਖਿੱਚਣੀਆਂ। ੨. ਦੇਖੋ, ਕਵਿ.; ਵ੍ਯ- ਕਹਾਂ. ਕਿੱਥੇ। ੨. ਦੇਖੋ, ਕੁਇ.


ਦੇਖੋ, ਕਵਿਕਾ.


ਸੰ. ਸੰਗ੍ਯਾ- ਜੋ ਕੰ (ਹਵਾ) ਨੂੰ ਰੋਕੇ, ਸੰਜੋਆ. ਜ਼ਿਰਹ। ੨. ਰਖ੍ਯਾ ਕਰਨ ਵਾਲਾ ਮੰਤ੍ਰ. "ਰਾਮ ਕਵਚ ਦਾਸ ਕਾ ਸੰਨਾਹੁ." (ਗੌਂਡ ਮਃ ੫)੩ ਵਡਾ ਨਗਾਰਾ. ਨੌਬਤ.


ਕਵਚ ਦਾ ਬੰਨ੍ਹਣਾ. ਕਵਚ ਨਾਲ ਸ਼ਰੀਰ ਨੂੰ ਸਜਾਉਣਾ.


ਕਵਚ ਧਾਰਨ ਵਾਲੀ ਸੈਨਾ. (ਸਨਾਮਾ)


ਕਵਚ (ਸੰਜੋਏ) ਦਾ ਅੰਤ ਕਰਨ ਵਾਲਾ ਖੜਗ, ਤੀਰ ਨੇਜ਼ਾ ਅਤੇ ਬੰਦੂਕ. (ਸਨਾਮਾ)


ਕ੍ਰਿ. ਵਿ- ਕੋਈ ਹੀ. ਬਹੁਤ ਘੱਟ. ਸ਼ਾਯਦ ਕੋਈ। ੨. ਕਹੀਂ (ਕਿਤੇ) ਭੀ. "ਨਚ ਸੁਖੰ ਦ੍ਰਿਸ਼੍ਯਤੇ ਕ੍ਵਚਿਤ." (ਗੁਪ੍ਰਸੂ)


ਵਿ- ਕਵਚ ਵਾਲਾ. ਸੰਜੋਆਧਾਰੀ.


ਦੇਖੋ, ਕਵਚ.


ਕੌਡੀ. ਵਰਾਟਿਕਾ. "ਕਿਸਹੂੰ ਨ ਕਵਡੀ ਪੁੰਨ ਤੇ ਕਬ ਹੀ ਨ ਕ੍ਯੋਂਹੀ ਦੇਂਹਗੇ." (ਕਲਕੀ)