ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਰੁਪ੍ਰਤਾਪਸੂਰਯ.


ਦੇਖੋ, ਗੁਰੁਬਖਸ.


ਦੇਖੋ, ਗੁਰੁਬਖਸ਼ ਸਿੰਘ.


ਗੁਰੁਵਚਨਾਤ੍‌. ਪੰਚਮੀ. ਗੁਰਾਂ ਦੇ ਵਚਨ ਤੋਂ. "ਗੁਰਬਚਨਾਤ ਕਮਾਤ ਕਿਰਪਾ ਤੇ." (ਸਾਰ ਮਃ ੫)


ਗੁਰੂ ਦੇ ਉਪਦੇਸ਼ ਦ੍ਵਰਾ. ਸਤਿਗੁਰੂ ਦੇ ਵਾਕਾਂ ਅਨੁਸਾਰ. "ਗੁਰਬਚਨਿ ਧਿਆਇਆ ਜਿਨ੍ਹਾਂ ਅਗਮੁ ਹਰਿ." (ਵਾਰ ਕਾਨ ਮਃ ੪) "ਗੁਰਬਚਨੀ ਸੁਖੁ ਊਪਜੈ." (ਸੋਰ ਅਃ ਮਃ ੫)


ਫ਼ਾ. [گُربہ] ਗੁਰਬਹ. ਸੰਗ੍ਯਾ- ਬਿੱਲੀ। ੨. [غُربا] ਗ਼ੁਰਬਾ. ਗ਼ਰੀਬ ਦਾ ਬਹੁਵਚਨ.


ਸੰਗ੍ਯਾ- ਗੁਰੂ ਨਾਨਕਦੇਵ ਅਤੇ ਉਨ੍ਹਾਂ ਦੇ ਰੂਪ ਸਤਿਗੁਰਾਂ ਦੀ ਬਾਣੀ. ਅਕਾਲੀ ਬਾਣੀ, ਜੋ ਗੁਰੂ ਦ੍ਵਾਰਾ ਸਾਨੂੰ ਪ੍ਰਾਪਤ ਹੋਈ ਹੈ. "ਗੁਰਬਾਣੀ ਇਸੁ ਜਗ ਮਹਿ ਚਾਨਣੁ." (ਸ੍ਰੀ ਅਃ ਮਃ ੩) "ਗੁਰਬਾਣੀ ਹਰਿਨਾਮ ਸਮਾਇਆ." (ਗਉ ਮਃ ੪) ਦੇਖੋ, ਗੁਰੁਬਾਨੀ.


ਦੇਖੋ, ਗੁਰੁਵਿਲਾਸ.