ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਗ੍ਨ ਕੀਤਾ. ਤੋੜਿਆ. "ਦੁਖ ਰੋਗ ਕਾ ਡੇਰਾ ਭੰਨਾ." (ਸੋਰ ਮਃ ੫) ੨. ਭੱਜਾ. ਨੱਠਿਆ. ਦੌੜਿਆ. "ਬਾਮਣ ਭੰਨਾ ਜੀਉ ਲੈ." (ਭਾਗੁ)


ਭਗ੍ਨ ਕਰਕੇ. ਭੰਨ (ਤੋੜ) ਕੇ. "ਸਭ ਦਰਵਾਜੇ ਭੰਨਿ." (ਸ. ਫਰੀਦ)


ਭਾਵ ਪਹਿਲੀ ਆਦਤ ਮਿਟਾਕੇ ਮਨ ਨੂੰ ਨਵੀਂਨ ਦਸ਼ਾ ਵਿੱਚ ਲਿਆਉਣਾ. "ਸੇ ਕੰਠਿ ਲਾਏ, ਜਿ ਭੰਨਿਘੜਾਇ." (ਮਃ ੩. ਵਾਰ ਸਾਰ)


ਭਗ੍ਨ ਕੀਤੀ, ਕੀਤੇ। ੨. ਦੌੜੀ. ਦੌੜੇ. "ਭੰਨੇ ਦੈਤ ਪੁਕਾਰੇ." (ਚੰਡੀ ੩)


ਭਮੱਕੜ. ਪਤੰਗ. ਪਰਵਾਨਾ. Moth.


ਦੇਖੋ, ਭੰਭਲਭੂਸਾ.