ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ੍ਵ (ਧਨ) ਦੇ ਹੁੰਦਿਆਂ. ਧਨ ਹੋਣ ਪੁਰ ਭੀ.


ਦੇਖੋ, ਹੁੰਦਿਆਂ ਸੁੰਦਿਆਂ.


ਸੰ. ਉਸਮ. ਸੰਗ੍ਯਾ- ਵੱਟ. ਤਾਉ. ਭੜਦਾ। ੨. ਸੰ. हुम ਹੰਘੂਰਾ. ਹੁੰਕਾਰ.


ਦੇਖੋ, ਹੁੰਮ। ੨. ਅ਼. [ہمس] ਹਮਸ. ਸੰਗ੍ਯਾ- ਆਹਟ. ਖਟਕਾ.


ਸੰਗ੍ਯਾ- ਸ਼ੋਰ ਸ਼ਰਾਬਾ. ਰੌਲਾ ਗੌਲਾ. ਧੂਮ ਧਾਮ ਦੀ ਧੁਨਿ. "ਬਾਰਿ ਵਿਡਾਨੜੈ ਹੁੰਮਸ ਧੁੰਮਸ, ਕੂਕਾ ਪਈਆ ਰਾਹੀ." (ਵਾਰ ਗੂਜ ੨. ਮਃ ੫) ਵਿਡੰਬਨ (ਮੋਹਨ) ਕਰਨ ਵਾਲੇ ਮਾਇਵੀ ਲੋਕਾਂ ਦੇ ਦਰਵਾਜ਼ੇ ਵਡੀ ਧੂਮ ਧਾਮ ਅਤੇ ਰਾਹ ਵਿੱਚ ਕੂਕਾਂ ਪੈਂਦੀਆਂ ਹਨ. ਭਾਵ ਹਰਖ ਸੋਗ ਨਾਲ ਗ੍ਰਸੇ ਰਹਿੰਦੇ ਹਨ.


ਦੇਖੋ, ਹੁੰਮਸ ਧੁੰਮਸ. "ਹੁੰਮੜ ਧੁੰਮੜ ਜਾਗੀ ਘੱਤੀ ਸੂਰਿਆਂ." (ਚੰਡੀ ੩)