ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹੀ. "ਪੀਵਤ ਹੂ ਪਰਵਾਣ ਭਇਆ." (ਸ੍ਰੀ ਮਃ ੩) ਪੀਂਦੇ ਹੀ. ਪੀਣ ਸਾਰ। ੨. ਨੂੰ. ਪ੍ਰਤਿ ਨਾਲ. "ਬਹੁਰਿ ਬਹੁਰਿ ਉਆਹੂ ਲਪਟੇਰਾ." (ਗਉ ਮਃ ੫) ੩. ਦੇਖੋ, ਹੁ। ੪. ਅ਼. [ہوُ] ਸਰਵ- ਵਹ. ਉਹ.


ਭਇਆ. ਹੋਇਆ. "ਜੈ ਕਾਰ ਅਪਾਰ ਸੁਧਾਰ ਹੂਅ." (ਵਿਚਿਤ੍ਰ)


ਹੋਏ. ਭਏ.


ਦੇਖੋ, ਹੁਸਣਾ.


ਸੰਗ੍ਯਾ- ਧੱਕਾ. ਸੀਨੇਜੋਰੀ. "ਬਿਨਸੀ ਹਊਮੈ ਹੂਹ." (ਸਾਰ ਮਃ ੫) ੨. ਹੱਲਾ. ਹਮਲਾ. "ਪਰੇ ਹੂਹ ਦੈ ਕੈ." (ਚੰਡੀ ੨) ੩. ਸ਼ੋਰ. ਰੌਲਾ.


ਸੰਗ੍ਯਾ- ਹੱਲੇ (ਹਮਲੇ) ਦੀ ਕੂਕ. ਹੱਲਾ ਕਰਨ ਵੇਲੇ ਹੋਇਆ ਸ਼ੋਰ. "ਹੂਹ ਕੂਹੰ ਭਰੀ." (ਰਾਮਾਵ)


ਇੰਦ੍ਰ ਦੀ ਸਭਾ ਦਾ ਇੱਕ ਗੰਧਰਵ. ਦੇਖੋ, ਹਾਹਾ.