ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਇੱਕ ਪ੍ਰਕਾਰ ਦੀ ਪੇਂਡੂ ਖੇਡ. ਦੋ ਟੋਲੇ ਬਣਾਕੇ ਖਿਡਾਰੀ ਮੈਦਾਨ ਵਿੱਚ ਪਾੜਾ (ਲਕੀਰ) ਖਿੱਚਦੇ ਹਨ. ਲਕੀਰ ਤੋਂ ਇੱਕ ਪਾਸੇ ਦਾ ਆਦਮੀ 'ਕਵਡੀ ਕਵਡੀ' ਇੱਕ ਸਾਹ ਆਖਦਾ ਹੋਇਆ ਦੂਜੇ ਪਾਸੇ ਜਾ ਕੇ ਫੁਰਤੀ ਨਾਲ ਕਿਸੇ ਨੂੰ ਛੁਹਿੰਦਾ ਹੈ, ਅਤੇ ਬਿਨਾ ਫੜਾਈ ਖਾਧੇ ਅਤੇ ਸਾਹ ਲੈਣ ਦੇ ਆਪਣੀ ਟੋਲੀ ਨਾਲ ਆ ਮਿਲਦਾ ਹੈ, ਜੇ ਵਿਰੁੱਧ ਮੰਡਲੀ ਦੇ ਖਿਡਾਰੀਆਂ ਤੋਂ ਫੜਿਆ ਜਾਵੇ, ਤਦ ਹਾਰ ਹੁੰਦੀ ਹੈ. ਇਸ ਖੇਡ ਵਿੱਚ ਇਤਨੀ ਹੀ ਚਤੁਰਾਈ ਹੈ ਕਿ ਬਿਨਾ ਸਾਹ ਪਰਤੇ ਵਿਰੋਧੀ ਨੂੰ ਛੁਹ ਲੈਣਾ ਅਰ ਆਪ ਫੜਾਈ ਨਾ ਖਾਣੀ.


ਸਰਵ- ਕਃ ਜਨ. ਕੋ ਜਨ. ਕੌਣ. "ਤਿਨ ਕਵਣੁ ਖਲਾਵੈ ਕਵਣੁ ਚੁਗਾਵੈ?" (ਸੋਦਰੁ)


ਦੇਖੋ, ਕੌਤਕ. "ਕਲਹਿ ਕਵਤਕ ਕਰ ਭਾਰੀ." (ਕਲਕੀ)


ਦੇਖੋ, ਕਵਿਤਾ। ੨. ਕਾਵ੍ਯ ਰਚਣ ਵਾਲਾ. ਕਵਿ. "ਕਵਤੇ ਭੀ ਜਾਸੀ." (ਵਾਰ ਮਾਰੂ ੨. ਮਃ ੫)


ਦੇਖੋ, ਕਵਣ. "ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?" (ਗਉ ਮਃ ੫) "ਕਵਨੁ ਸੁਜਨ ਜੋ ਸਉਦਾ ਜੋਰੈ?" (ਗਉ ਮਃ ੫)


ਦੇਖੋ, ਕੌਰਵ."ਪਰਨਾਰੀ ਕੇ ਹੇਤ ਕਟਕ ਕਵਰਨ ਕੋ ਘਾਯੋ." (ਚਰਿਤ੍ਰ ੨੧) ੨. ਗ੍ਰਾਸ. ਲੁਕ਼ਮਾ. ਦੇਖੋ, ਕਵਲ। ੩. ਸੰ. ਲੂਣ. ੪. ਖੱਟਾ ਰਸ। ੫. ਜ਼ੁਲਫ਼ ਅਲਕ.


ਵਿ- ਕਟੁ. ਕੌੜਾ. "ਪੰਚ ਬਿਆਧਿ ਤਿਆਗੈ ਕਵਰੇ." (ਗਉ ਅਃ ਮਃ ੧)


ਕੌਡੀ. ਵਰਾਟਿਕਾ। ੨. ਕੌੜੀ. ਕਟੁ। ੩. ਸੰ. ਗੁੱਤ. ਬੇਨੀ.