ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
insult, slight, snub, indignity
ਸੰ. धम. ਧਾ- ਧੌਂਕਣਾ (ਫੂਕਣਾ), ਸਾਹ ਲੈਣਾ, ਅੱਗ ਮਚਾਉਣਾ.
ਸੰਗ੍ਯਾ- ਧਮ ਧਮ ਸ਼ਬਦ. ਧਮਾਕਾ. ਤੋਪ ਆਦਿ ਦੀ ਧੁਨਿ. ਕਿਸੀ ਭਾਰੀ ਵਸ੍ਤੁ ਦੇ ਡਿਗਣ ਤੋਂ ਉਪਜੀ ਆਵਾਜ਼। ੨. ਤੋਪ ਆਦਿ ਦੀ ਆਵਾਜ਼ ਤੋਂ ਅਥਵਾ ਭਾਰੀ ਚੀਜ਼ ਦੇ ਡਿਗਣ ਤੋਂ ਹੋਇਆ ਕੰਪ (ਕਾਂਬਾ).
ਕ੍ਰਿ- ਡਰ ਦੇਕੇ ਦਿਲ ਕੰਬਾਉਂਣਾ. ਘੂਰਨਾ. ਤਾੜਨਾ. ਸੰ. ਧਰ੍ਸਣ.
ਸੰਗ੍ਯਾ- ਧਮਕਾਉਣ ਦੀ ਕ੍ਰਿਯਾ. ਘੁਰਕੀ.