ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹੁਟਣਾ. "ਓਇ ਬਿਖਾਦੀ ਦੋਖੀਆ ਤੇ ਗੁਰੁ ਤੇ ਹੂਟੇ." (ਆਸਾ ਮਃ ੫) "ਬਿਖੈ ਬਿਆਧਿ ਤਬ ਹੂਟੋ." (ਧਨਾ ਮਃ ੫)


ਵਿ- ਹਟਿਆ. ਥੱਕਿਆ. ਦੇਖੋ, ਹਟਣਾ। ੨. ਸੰਗ੍ਯਾ- ਝੂਟਾ. ਹਿਲੋਰਾ.


ਸੰ. आहूत ਦਾ ਸੰਖੇਪ. ਵਿ- ਬੁਲਾਇਆ ਹੋਇਆ. ਸੱਦਿਆ. "ਬਿਨ ਹੂਤ ਨਿਕੇਤ ਧਰੇ ਚਰਨਾ." (ਨਾਪ੍ਰ)


ਸੰਗ੍ਯਾ- ਬੁਲਾਉਣਾ. ਸੱਦਣਾ. "ਮਾਨਵ ਏਕ ਪਠ੍ਯੋ ਹਿਤ ਹੂਤਨ." (ਨਾਪ੍ਰ)


ਸੰ. ਸੰਗ੍ਯਾ- ਬੁਲਾਉਣਾ. ਸੱਦਣਾ। ੨. ਨਾਮ. ਨਾਉਂ.


ਹੋਂਦਾ ਹੈ. "ਬਚਨ ਸਬਦ ਦਾ ਸਫਲਾ ਹੂਤੁ." (ਰਤਨਮਾਲਾ) ੨. ਦੇਖੋ, ਹੂਤ.


ਫ਼ਾ. ਵਿ- ਪੁਰਾਣਾ। ੨. ਦੁਰੁਸ੍ਤ. ਸਹੀ। ੩. ਠੀਕ. ਯਥਾਰਥ.