ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਮਾਪ. ਮਿਣਤੀ। ੨. ਤੋਲ। ੩. ਹੱਦ. ਸੀਮਾ.


ਸੰ. परिरम्भण. ਸੰਗਯਾ- ਗਲ ਨਾਲ ਲਾਉਣ ਦੀ ਕ੍ਰਿਯਾ. ਆਲਿੰਗਨ. "ਪਰਿਰੰਭਨ ਗਰ ਸੰਗ ਉਮੰਗਾ." (ਨਾਪ੍ਰ) ਦੇਖੋ, ਰੰਭ ਧਾ.


ਵਿ- ਪਰਿਲਸਿਤ. ਚੰਗੀ ਤਰਾਂ ਪ੍ਰਕਾਸ਼ਿਤ. "ਮੁਖ ਮੰਡਲ ਪਰਿਲਸਤ ਜੋਤਿ." (ਗਯਾਨ)


ਸੰ. ਸੰਗ੍ਯਾ- ਪੂਰਣ ਰੀਤਿ ਨਾਲ ਵਰ੍‍ਜਨ (ਹਟਾਉਣ) ਦੀ ਕ੍ਰਿਯਾ। ੨. ਤ੍ਯਾਗ. ਤਜਣਾ। ੩. ਮਾਰਨਾ. ਪ੍ਰਾਣ ਲੈਣ ਦੀ ਕ੍ਰਿਯਾ।


ਸੰ. ਸੰਗ੍ਯਾ- ਬਦਲ ਜਾਣ ਦੀ ਕ੍ਰਿਯਾ. ਰੂਪਾਂਤਰ ਹੋਣਾ। ੨. ਘੁਮਾਉ ਚੱਕਰ। ੩. ਅਦਲ ਬਦਲ। ੪. ਸਮੇ ਦਾ ਫੇਰ.