ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਤਿਲੰਗ ਦੇਸ਼ ਦਾ ਵਸਨੀਕ. ਤੈਲੰਗ ਨਿਵਾਸੀ। ੨. ਅੰਗ੍ਰੇਜ਼ੀ ਸਿਪਾਹੀ. ਭਾਰਤ ਵਿੱਚ ਸਭ ਤੋਂ ਪਹਿਲਾਂ ਅੰਗ੍ਰੇਜ਼ੀ ਪਲਟਨ ਵਿੱਚ ਤਿਲੰਗ ਦੇ ਆਦਮੀ ਜਨਵਰੀ ਸਨ ੧੭੪੮ ਵਿੱਚ ਭਰਤੀ ਹੋਏ, ਇਸ ਲਈ ਸਿਪਾਹੀਮਾਤ੍ਰ ਦਾ ਨਾਮ "ਤਿਲੰਗਾ" ਪੈ ਗਿਆ। ੩. ਤਿਲੰਗ ਦੇਸ਼ ਦੀ ਬੋਲੀ ਤਿਲੰਗੀ. ਤੇਲਗੂ.


ਕ੍ਰਿ- ਚਿਕਣੀ ਥਾਂ ਤੋਂ ਫਿਸਲਣਾ. ਰਪਟਣਾ.


ਕ੍ਰਿ. ਵਿ- ਤੈਸੇ. ਤਿਮਿ. ਉਸ ਤਰਾਂ. ਤਿਵੇਂ. "ਜਿਉ ਤੁਮ ਰਾਖਹੁ ਤਿਵ ਹੀ ਰਹਿਨਾ." (ਗਉ ਮਃ ੫) "ਜਿਵ ਫੁਰਮਾਏ ਤਿਵ ਤਿਵ ਪਾਹਿ." (ਜਪੁ)


ਕ੍ਰਿ. ਵਿ- ਤੈਸੇ. ਉਸੀ ਪ੍ਰਕਾਰ. ਤਿਵੇਂ. ਉਵੇਂ.


ਦੇਖੋ, ਤਿਉੜੀ.


ਕ੍ਰਿ. ਵਿ- ਤਿਵੇਂ ਹੀ. ਤੈਸੇ ਹੀ. ਉਸੀ ਤਰਾਂ. "ਜ੍ਯੋਂ ਜਲ ਕਮਲ ਅਲਿਪਤ ਹੈ ਘਰਬਾਰੀ ਗੁਰਸਿੱਖ ਤਿਵਾਹੀ." (ਭਾਗੁ)


ਇੱਕ ਬ੍ਰਾਹਮ੍‍ਣ ਜਾਤਿ. ਤ੍ਰਿਪਾਠੀ. ਤ੍ਰਿਵੇਦੀ. ਤਿੰਨ ਵੇਦ ਪੜ੍ਹਨ ਤੋਂ ਇਹ ਸੰਗ੍ਯਾ ਹੋਈ ਹੈ.