ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਹੁੱਬ. "ਦੇਤ ਦੂਬ ਕੋ ਦੇਖ ਹੂਬ ਕੋ." (ਗੁਪ੍ਰਸੂ)


ਅ਼. [ہوُبہوُ] ਵਿ- ਓਹੋ ਜੇਹਾ. ਤਦਵਤ.


ਅ਼. [حوُر] ਹ਼ੂਰ. ਹ਼ੁਰਾ ਦਾ ਬਹੁ ਵਚਨ. ਸੰਗ੍ਯਾ- ਅਪਸਰਾ. ਬਹਿਸ਼ਤ ਦੀਆਂ ਕੁਆਰੀਆਂ ਇਸਤ੍ਰੀਆਂ, ਜੋ ਇਸਲਾਮ ਮਤ ਅਨੁਸਾਰ ਮੋਮਿਨਾ ਨੂੰ ਪ੍ਰਾਪਤ ਹੁੰਦੀਆਂ ਹਨ. ਇਹ ਉਨ੍ਹਾਂ ਯੋਧਿਆਂ ਨੂੰ ਭੀ ਵਰਦੀਆਂ ਹਨ, ਜੋ ਜੰਗ ਵਿੱਚ ਧਰਮ ਅਨੁਸਾਰ ਨਿਡਰ ਪ੍ਰਾਣ ਦਿੰਦੇ ਹਨ. ਦੇਖੋ, ਨੂਰ. "ਹੂਰਾਂ ਸ੍ਰੋਣਤ ਬੀਜ ਨੂੰ ਘਤ ਘੇਰ ਖਲੋਈਆਂ." (ਚੰਡੀ ੩)