ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗੁਰੁਮੰਤ੍ਰ, ਧਰਮ ਦਾ ਉਹ ਮੰਤ੍ਰ (ਮਹਾ ਵਾਕ੍ਯ), ਜੋ ਧਰਮ (ਮਜਹਬ) ਧਾਰਣ ਸਮੇਂ ਉਪਦੇਸ਼ ਕੀਤਾ ਜਾਂਦਾ ਹੈ. ਸਾਰੇ ਮਜਹਬੀ ਸ਼ਬਦਾਂ ਵਿੱਚੋਂ ਚੁਣਿਆ ਹੋਇਆ ਬੀਜਰੂਪ ਧਰਮ ਦਾ ਮੰਤ੍ਰ. ਸਿੱਖਧਰਮ ਅਨੁਸਾਰ "ਸਤਿਨਾਮ ਵਹਿਗੁਰੂ." "ਜਿਨਿ ਜਪਿਓ ਗੁਰਮੰਤੁ." (ਸਃ ਮਃ ੯) "ਚਲਤ ਬੈਸਤ ਸੋਵਤ ਜਾਗਤ ਗੁਰਮੰਤ੍ਰ ਰਿਦੈ ਚਿਤਾਰਿ." (ਮਾਰੂ ਮਃ ੫) "ਗੁਰਮੰਤ੍ਰੜਾ ਚਿਤਾਰਿ ਨਾਨਕ ਦੁਖ ਨ ਥੀਵਈ." (ਵਾਰ ਗੂਜ ੨. ਮਃ ੫)


ਡਿੰਗ. ਸੰਗ੍ਯਾ- ਗਰੂਰ. ਹੰਕਾਰ. ਘਮੰਡ.


ਸਤਿਗੁਰੂ ਦੀ ਜ਼ਬਾਨ. "ਗੁਰਰਸਨਾ ਅੰਮ੍ਰਿਤੁ ਬੋਲਦੀ." (ਤਿਲੰ ਮਃ ੪)


ਆਤਮਰਸ. ਜੋ ਸਾਰੇ ਰਸਾਂ ਤੋਂ ਵਧਕੇ ਹੈ। ੨. ਗੁਰਬਾਣੀ ਦਾ ਰਸ. "ਗੁਰਰਸੁ ਗੀਤ ਬਾਦ ਨਹੀ ਭਾਵੈ." (ਓਅੰਕਾਰ)


ਸੰਗ੍ਯਾ- ਜੰਗਲੀ ਬਕਰਾ.


ਗੁਰੂ ਧਨ੍ਯ (ਧੰਨ) ਹੈ. "ਨਾਨਕ ਦਾਸ ਕਹੋ ਗੁਰਵਾਹੁ." (ਆਸਾ ਮਃ ੫)


ਗੁਰੁਵਾਕ੍ਯ. ਸੰਗ੍ਯਾ- ਗੁਰੂ ਦਾ ਵਚਨ. ਦੇਖੋ, ਗੁਰਵਾਕੁ.


ਸਤਿਗੁਰੂ ਦੇ ਵਾਕ ਦ੍ਵਾਰਾ. "ਗੁਰਵਾਕਿ ਸਤਿਗੁਰ ਜੋ ਭਾਇ ਚਲੈ." (ਤੁਖਾ ਛੰਤ ਮਃ ੪)


ਦੇਖੋ, ਗੁਰਵਾਕ. "ਗੁਰਵਾਕੁ ਨਿਰਮਲੁ ਸਦਾ ਚਾਨਣ." (ਧਨਾ ਛੰਤ ਮਃ ੧)


ਦੇਖੋ, ਗੁਰੁਵਿਲਾਸ.


ਸੰਗ੍ਯਾ- ਗੁਰੁਸਿੱਧਾਂਤ. ਗੁਰੁਵਿਵੇਕ. ਸਤਿਗੁਰੂ ਦਾ ਵਿਚਾਰ.