ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [سرکام] ਸੰਗ੍ਯਾ- ਸਰੋਕਾਰ. ਸੰਬੰਧ. ਤਅ਼ੱਲੁਕ਼। ੨. ਮੁਆਮਲਾ. "ਅਬ ਨਾਹਿ ਅਵਰ ਸਰਕਾਮ." (ਸਵੈਯੇ ਮਃ ੫. ਕੇ)


ਫ਼ਾ [سرکار] ਸੰਗ੍ਯਾ- ਹੁਕੂਮਤ। ੨. ਸ਼ਾਹੀ ਕਚਹਿਰੀ। ੩. ਹਾਕਿਮ। ੪. ਭਾਵ- ਪ੍ਰਜਾ. "ਦੂਜੈਭਾਇ ਦੁਸੁਟ ਆਤਮਾ ਓਹੁ ਤੇਰੀ ਸਰਕਾਰ." (ਸ੍ਰੀ ਮਃ ੩) ੫. ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। ੬. ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ.


ਸੰ. शरकाण्ड- ਸ਼ਰਕਾਂਡ. ਸਰਕਾਨਾ.


ਫ਼ਾ. [سرکوب] ਵਿ- ਪ੍ਰਧਾਨ. ਮੁਖੀਆ. ਸਿਰ ਕੁੱਟਣ ਵਾਲਾ. "ਸਰਕੋਪ ਸਰਦਾਰ" (ਸਲੋਹ) ੨. ਸੰਗ੍ਯਾ- ਗੁਰਜ. ਗਦਾ.


ਦੇਖੋ, ਸਰਕਰਾ ੩. "ਅਸਥਿ ਚੂਰ ਸਰਕ੍ਰ." (ਚੰਡੀ ੨) ਹੱਡੀਆਂ ਦਾ ਚੂਰਾ ਮਾਨੋ ਨਦੀ ਕਿਨਾਰੇ ਕੰਕਰ ਹਨ.