ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਗੁਰੁਵਿਵੇਕ ਸੇ. ਸਤਿਗੁਰੂ ਦੇ ਵਿਚਾਰ ਨਾਲ. "ਤਰੀਐ ਗੁਰਵੀਚਾਰਿ." (ਸ੍ਰੀ ਮਃ ੧)


ਕ੍ਰਿ- ਦੇਖੋ, ਗੁਰਰਾਨਾ.


ਵਿ- ਗੁਰੁ ਨਾਲ ਸੰਬੰਧਿਤ. ਗੁਰੂ ਦਾ. ਸਤਿਗੁਰੂ ਦੀ. "ਮਿਲ ਸਤਸੰਗਤਿ ਸੰਗ ਗੁਰਾਹਾ." (ਜੈਤ ਮਃ ੪)


ਗੁਰੁ- ਆਲਯ. ਗੁਰੁਘਰ। ੨. ਨਿਰਮਲ ਅੰਤਹਕਰਣ। ੩. ਦਸ਼ਮਦ੍ਵਾਰ. "ਸੁਰਤ ਸਁਕੋਚ ਬਜ੍ਰ ਖੁਲ ਤਾਲਾ। ਧਸ੍ਯੋ ਮੱਧ ਜਹਿਂ ਸੁਖਦ ਗੁਰਾਲਾ." (ਗੁਵਿ ੧੦)


ਗੁਰੂ ਨੇ. "ਗੁਰਿ ਕਟੀ ਮਿਹੰਡੀ ਜੇਵੜੀ." (ਸ੍ਰੀ ਮਃ ੫. ਪੈਪਾਇ. ) "ਗੁਰਿ ਆਸਾ ਮਨਸਾ ਪੂਰੀਆ." (ਬਿਹਾ ਛੰਤ ਮਃ ੪) ੨. ਸੰ. ਗੁਰੁਭਿਃ ਤ੍ਰਿਤੀਆ ਵਿਭਕ੍ਤਿ ਦਾ ਬਹੁਵਚਨ. ਗੁਰੂਆਂ ਨੇ. ਸਤਿਗੁਰਾਂ ਨੇ ੩. ਗੁਰ੍‍ਵੀ. ਵਡੀ ਭਾਰੀ.


ਸੰਗ੍ਯਾ- ਗੁਰੁਤਾ. ਗੁਰੂ ਪਦਵੀ. "ਪ੍ਰਾਪਤ ਭੀ ਗੁਰਿਆਈ." (ਗੁਪ੍ਰਸੂ)


ਸਤਿਗੁਰੂ ਦੀ ਮਹਿਲਾ.


ਬਾਬਾ ਗੁਰੂ ਨੇ. ਗੁਰੂ ਨਾਨਕ ਦੇਵ ਨੇ. "ਗੁਰਿਬਾਬੈ ਫਿਟਕੇ ਸੋ ਫਿਟੇ, ਗੁਰਿ ਅੰਗਦਿ ਕੀਤੇ ਕੂੜਿਆਰੇ." (ਵਾਰ ਗਉ ੧. ਮਃ ੪)


ਸੰ. ਗੌਰੀ. ਵਿ- ਗੋਰੇ ਰੰਗ ਵਾਲੀ."ਗੁਰੀ ਗੌਰਜਾ." (ਚੰਡੀ ੨) ਗੌਰੀ ਗਿਰਿਜਾ। ੨. ਗੁਰ੍‍ਵੀ. ਭਾਰੀ. ਵਡੀ.


ਵਿ- ਗੁਰੁਤ੍ਵ ਵਾਲੀ. ਗੌਰਵ ਵਾਲੀ. ਵਡੀ ਭਾਰੀ. ਗੁਰ੍‍ਵੀ. "ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ." (ਸੂਹੀ ਮਃ ੫. ਪੜਤਾਲ) ੨. ਭਾਈ ਗੋਂਦੇ ਨੂੰ ਕਈਆਂ ਨੇ ਗੁਰੀਆ ਲਿਖਿਆ ਹੈ. "ਕਾਬੁਲ ਮੇ ਗੁਰੀਆ ਗੁਰੂ ਕੋ ਏਕ ਸਿੱਖ ਹੁਤੋ." (ਗ੍ਵਾਲ)