ਅ਼. [قّوال] ਗਵੈਯਾ. ਸੂਫੀਆਂ ਦੀ ਸਭਾ ਵਿੱਚ ਗਾਉਣ ਵਾਲਾ, ਜੋ ਕ਼ੱਵਾਲੀ ਗਾਉਂਦਾ ਹੈ. ਇਹ ਸ਼ਬਦ ਦਾ ਮੂਲ ਕ਼ੋਲ ਹੈ.
nan
ਦੇਖੋ, ਕ਼ੱਵਾਲ.
ਦੇਖੋ, ਕਵਾਉ. "ਏਕ ਕਵਾਵੈ ਤੇ ਸਭ ਹੋਆ." (ਮਾਰੂ ਮਃ ੫) ਦੇਖੋ, ਕਵ ਧਾ.
ਦੇਖੋ, ਕਬਾੜ। ੨. ਕਪਾਟ. ਦੇਖੋ, ਕਵਾਟ.
ਦੇਖੋ, ਕੋਦੰਡ. "ਕੁਰੁਰਾਵ ਕ੍ਵਾਂਡ ਭੇ ਮਾਰ੍ਯੋ." (ਚਰਿਤ੍ਰ ੧੩੭) ਕੁਰੁ ਰਾਜਾ ਧਨੁਖ ਨਾਲ ਮਾਰਿਆ.
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ.
nan
ਸੰ. ਕਵਿਕਾ. ਲਗਾਮ. ਦਹਾਨਾ. ਕੜਿਆਲਾ. "ਮੁਖਬਲ ਅਸੁ ਕਵਿਕਾ ਜਿਵ ਮਾਨੀ." (ਨਾਪ੍ਰ) ਮੂੰਹਜ਼ੋਰ ਘੋੜੇ ਲਈ ਕੜਿਆਲੇ ਤੁੱਲ ਮੰਨੀ ਗਈ ਹੈ. ਦੇਖੋ, ਕੜਿਆਲਾ.
ਦੇਖੋ, ਕਵਿਤ੍ਵ. "ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ." (ਸ੍ਰੀ ਅਃ ਮਃ ੧)
ਦੇਖੋ, ਕਬਿੱਤ ਅਤੇ ਕਵਿਤ੍ਵ.
nan