ਦੇਖੋ, ਰੂ। ੨. ਸ਼ੋਰ. ਧੁਨਿ ਦੇਖੋ, ਰੁ। ੩. ਰੋਮਾਵਲਿ. ਰੋਂਗਟੇ. "ਮਾਰ ਕਿਲਕ ਬਹੁ ਹੂਅ ਉਠਾਈ." (ਭਾਗੁ)
ਰੁਦਨ ਕਰਨਾ, ਕਰਾਉਣਾ। ੨. ਸ਼ੋਰ ਮਚਾਉਣਾ. ਵਾਵੇਲਾ ਕਰਨਾ. ਦੇਖੋ, ਰੁ ਧਾ। "ਕਿਸੁ ਆਗੈ ਜਾਇ ਰੂਆਈਐ?" (ਦੇਵ ਮਃ ੫) "ਹੁਣ ਸੁਣੀਐ ਕਿਆ ਰੂਆਇਆ?" (ਵਾਰ ਆਸਾ)
ਸ਼ੋਰ ਮਚਾਉਂਦਾ. ਲਲਕਾਰਦਾ. ਗਰਜਦਾ ਹੁ (ਸ਼ਬਦ) ਕਰਦਾ. "ਸਿਰ ਊਪਰਿ ਕਾਲ ਰੂਆਇਦਾ." (ਮਾਰੂ ਸੋਲਹੇ ਮਃ ੩)
nan
ਇੱਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਰ, ਸ, ਜ, ਜ, ਜ, ਭ,#ਗ, ਲ. , , , , , , . ਦਸ ਅਰ ਸੱਤ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#ਦੇਵ ਭੇਵ ਨ ਜਾਨਹੀ ਜਿਹ, ਬੇਦ ਔਰ ਕਤੇਬ,#ਰੂਪ ਰੰਗ ਨ ਜਾਤਿ ਪਾਤਿ ਸੁ, ਜਾਨਹੀ ਕਿਹ ਜੇਬ. ×× (ਜਾਪੁ)#ਦਸਮਗ੍ਰੰਥ ਦੇ ਰੁਦ੍ਰ ਅਵਤਾਰ ਵਿੱਚ "ਰੁਆਮਣ" "ਰੁਆਲ" ਅਤੇ "ਰੂਆਮਲ" ਸਿਰਲੇਖ ਹੇਠ ਜਾਪੁ ਵਾਲਾ ਹੀ ਸਰੂਪ ਦੇਖਿਆ ਜਾਂਦਾ ਹੈ. ਦੇਖੋ, ਤਿੰਨੋ ਰੂਪ#(ੳ) ਰੁਆਮਣ-#ਅੰਧ ਕੰਧ ਫਿਰ੍ਯੋ ਤਬੈ ਜਯ ਦੁੰਦਭੀਨ ਬਜਾਇ. ×××#(ਅ) ਰੁਆਲੇ-#ਅੰਗਭੰਗ ਪਰੇ ਕਹੂੰ ਸਰਬੰਗ ਸ੍ਰੋਨਤਪੂਰ. ×××#(ੲ) ਰੂਆਮਲ-#ਸਾਜ ਬਾਜ ਕਟੇ ਕਹੂੰ ਗਜਰਾਜ ਤਾਜਿ ਅਨੇਕ. ×××
ਦੇਖੋ, ਰੂਆਉਣਾ. "ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ?" (ਵਡ ਛੰਤ ਮਃ ੧)
ਸੰਗ੍ਯਾ- ਰੋਮਾਵਲਿ.
ਦੇਖੋ, ਰੂ.
ਸੰਗ੍ਯਾ- ਰੂ (ਚੇਹਰਾ) ਫੇਰਨ ਦੀ ਕ੍ਰਿਯਾ. ਮੂੰਹ ਫੇਰਨਾ.
nan
ਸੰਗ੍ਯਾ- ਰੂੰ. ਤੂਲ। ੨. ਰੋਮਾਵਲਿ। ੩. ਫ਼ਾ. ਕਾਂਸੀ ਧਾਤੁ. ਇਸ ਦਾ ਉੱਚਾਰਣ ਰੋਈਂ ਭੀ ਹੈ. ਦੇਖੋ, ਰੂਈਂਤਨ.
ਫ਼ਾ. [روُئیںتن] ਰੂੰਈਂ (ਕਾਂਸੀ) ਤਨ (ਸ਼ਰੀਰ). ਕਾਂਸੀ ਵਰਗਾ ਕਰੜਾ ਹੈ ਜਿਸ ਦਾ ਜਿਸਮ. ਭਾਵ- ਅਸਫ਼ੰਦਯਾਰ. ਦੇਖੋ, ਅਸਫ਼ੰਦਯਾਰ. ਰੋਈਂਤਨ ਭੀ ਇਸ ਦਾ ਉੱਚਾਰਣ ਹੈ.