ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਪ੍ਰਾਣਧਾਰੀ। ੨. ਸੇਵਕ. ਨੌਕਰ। ੩. ਸਪੈਲਾ.


ਜੀਵਨਕਲਾ. ਜੀਵਨਸ਼ਕਤਿ. "ਜਿਂਹ ਅਰਿ ਕਾਲਕ੍ਰਿਪਾਨ ਬਹੀ ਸਿਰ। ਤਿਨ ਕੇ ਰਹੀ ਨ ਜੀਵਕਰਾ ਫਿਰ." (ਚਰਿਤ੍ਰ ੪੦੫)


ਸੰ. ਜੀਵਨ. ਸੰਗ੍ਯਾ- ਜਿਉਂਦੇ ਰਹਿਣ ਦੀ ਹਾਲਤ. ਜੀਵਨਦਸ਼ਾ. "ਜੀਵਣ ਸੰਗਮੁ ਤਿਸੁ ਧਣੀ." (ਵਾਰ ਜੈਤ) ੨. ਲਹੌਰ ਨਿਵਾਸੀ ਲੁਹਾਰ, ਜੋ ਸ਼੍ਰੀ ਗੁਰੂ ਅਰਜਨ ਦੇਵ ਦਾ ਅਨੰਨ ਸਿੱਖ ਸੀ. ਭਾਈ ਬਿਧੀ ਚੰਦ ਨੂੰ ਇਸੇ ਨੇ ਖੁਰਪਾ ਬਣਾਕੇ ਦਿੱਤਾ ਸੀ। ੩. ਦੇਖੋ, ਜੀਵਨ। ੪. ਸੰ. जृम्मण ਜ੍ਰਿੰਭਣ. ਦੁੱਲਤਾ. ਠੋਕਰ. ਝਟਕੇ ਨਾਲ ਕੀਤਾ ਪ੍ਰਹਾਰ. "ਜੀਵਣ ਮਾਰੀ ਲੱਤ ਦੀ." (ਭਾਗੁ) ਮੱਕੇ ਦੇ ਪੁਜਾਰੀ ਨੇ ਗੁਰੂ ਨਾਨਕ ਦੇ ਪੈਰ ਕਾਬੇ ਵੱਲ ਵੇਖਕੇ ਲੱਤ ਦੀ ਠੋਕਰ ਮਾਰੀ.


ਦੇਖੋ, ਜੀਵਨਪਦਵੀ. "ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣਪਦਵੀ ਪਾਹਿ." (ਵਾਰ ਗੂਜ ੧. ਮਃ ੩)


ਦੇਖੋ, ਜੀਵਣ. "ਜੀਵਣੁ ਮਰਣਾ ਸਭ ਤੁਧੈ ਤਾਈ." (ਮਾਝ ਅਃ ਮਃ ੩)