ਸੰ. तिन्दुक. ਸੰਗ੍ਯਾ- ਤੇਂਦੂ ਦਾ ਬਿਰਛ ਤੇਂਦੂ. ਕੇਂਦੂ. L. Diospyros embryopteris । ੨. ਦੋ ਤੋਲਾ ਭਰ ਵਜ਼ਨ.
ਤੰਦਾਂ ਨਾਲ ਫਸਾਉਣ ਵਾਲਾ ਜਲਜੀਵ. ਦੇਖੋ, ਤਿੰਦਕ ਅਤੇ ਤੰਦੂਆ. "ਨਾਰਾਇਨ ਕੱਛ ਮੱਛ ਤਿੰਦੂਆ ਕਹਿਤ ਸਭ." (ਅਕਾਲ)
ਵਿ- ਤੀਨ. ਤ੍ਰਯ (ਤ੍ਰੈ).
ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਤਿੰਨ ਅਗਨੀਆਂ ਮੰਨੀਆਂ ਹਨ:-#੧. ਭੌਮ ਅਥਵਾ ਦਾਵਾ ਅਗਨਿ, ਜਿਸ ਨਾਲ ਲੋਕ ਆਪਣੇ ਭੋਜਨ ਆਦਿ ਦੇ ਕਾਰਯ ਸਿੱਧ ਕਰਦੇ ਹਨ ਅਤੇ ਬਣਾਂ ਨੂੰ ਭਸਮ ਕਰਦੀ ਦੇਖੀ ਜਾਂਦੀ ਹੈ।#੨. ਦਿਵ੍ਯ, ਜੋ ਆਕਾਸ਼ ਵਿੱਚ ਬਿਜਲੀਰੂਪ ਹੈ।#੩. ਉਦਰ ਅਥਵਾ ਜਠਰ ਅਗਨਿ, ਜੋ ਸ਼ਰੀਰ ਦੀ ਗਰਮੀ ਹੈ, ਅਤੇ ਜਿਸ ਕਰਕੇ ਖਾਧੀ ਗ਼ਿਜਾ ਹਜਮ ਹੁੰਦੀ ਹੈ. ਦੇਖੋ, ਜਠਰਾਗਨਿ।#ਕਰਮਕਾਂਡ ਵਾਲਿਆਂ ਨੇ ਤਿੰਨ ਅਗਨੀਆਂ ਇਹ ਮੰਨੀਆਂ ਹਨ:-#(ੳ) ਗਾਰ੍ਹਪਤ੍ਯ (गार्हंपत्य), ਜਿਸ ਨਾਲ ਯੱਗ ਦੇ ਬਰਤਨ ਤਪਾਏ ਜਾਂਦੇ ਹਨ ਅਤੇ ਯੱਗ ਨਿਮਿੱਤ ਭੋਜਨ ਆਦਿ ਸਾਮਗ੍ਰੀ ਪਕਾਈਦੀ ਹੈ.#(ਅ) ਆਹਵਨੀਯ, ਗਾਰ੍ਹਪਤ੍ਯ ਅਗਨਿ ਵਿੱਚੋਂ ਮੰਤ੍ਰਾਂ ਸਹਿਤ ਲੈਕੇ ਯੱਗਮੰਡਪ ਦੇ ਪੂਰਵ ਵੱਲ ਹਵਨ ਵਾਸਤੇ ਰੱਖੀ ਹੋਈ ਅਗਨਿ.#(ੲ) ਦਾਕ੍ਸ਼ਿਨ੍ਯ (दाक्षिण्य), ਯੱਗਮੰਡਪ ਦੇ ਦੱਖਣ ਵੱਲ ਰੱਖੀ ਹੋਈ ਅਗਨਿ, ਜਿਸ ਨਾਲ ਯੱਗਸਮਾਪਤੀ ਦੀ ਪੂਜਾ ਹੁੰਦੀ ਹੈ ਅਤੇ ਯਗ ਕਰਾਉਣ ਵਾਲੇ ਦੱਛਣਾ ਲੈਕੇ ਯਜਮਾਨ ਨੂੰ ਸ੍ਵਸ੍ਤਿਵਾਚਨ ਕਰਦੇ ਹਨ.
nan
ਦੇਖੋ, ਗੁਣ ਅਤੇ ਤ੍ਰੈਗੁਣ.
nan
ਦੇਖੋ, ਤਾਪਤ੍ਰਯ ਵਿਦ੍ਵਾਨਾਂ ਨੇ ਤਿੰਨ ਪ੍ਰਕਾਰ ਦੇ ਦੁੱਖ (ਕਲੇਸ਼) ਮੰਨੇ ਹਨ:-#੧. ਆਧ੍ਯਾਤਮਿਕ. ਦੇਹ ਦੇ ਰੋਗ ਅਤੇ ਕ੍ਰੋਧਾਦਿ ਮਨ ਦੇ ਵਿਕਾਰ.#੨. ਆਧਿਭੌਤਿਕ. ਜੋ ਦੁੱਖ ਜੀਵਾਂ ਤੋਂ ਪ੍ਰਾਪਤ ਹੋਣ. ਜੈਸੇ ਮੱਛਰ ਸਰਪ ਸ਼ੇਰ ਆਦਿ ਤੋਂ.#੩. ਆਧਿਦੈਵਿਕ. ਜੋ ਪ੍ਰਾਕ੍ਰਿਤ ਦੇਵਤਾ ਤੋਂ ਪ੍ਰਾਪਤ ਹੋਣ. ਜੈਸੇ ਧੁੱਪ ਪਾਲਾ ਹਨੇ੍ਹਰੀ ਗੋਲੇ ਆਦਿ.
ਵੇਦ ਵਿੱਚ ਅਗਨਿ, ਵਾਯੁ ਅਤੇ ਸੂਰਯ ਤਿੰਨ ਪ੍ਰਧਾਨ ਦੇਵਤਾ ਹਨ। ੨. ਪੁਰਾਣਾਂ ਅਨੁਸਾਰ ਬ੍ਰਹਮ੍, ਵਿਸਨੁ ਅਤੇ ਸ਼ਿਵ.
ਦੇਖੋ, ਨਾਦ ੧.
ਯੋਗ ਮਤ ਅਨੁਸਾਰ ਇੜਾ, ਪਿੰਗਲਾ ਅਤੇ ਸੁਖਮਨਾ. ਨੱਕ ਦੇ ਖੱਬੇ ਪਾਸੇ ਇੜਾ, ਸੱਜੇ ਪਿੰਗਲਾ, ਦੋਹਾਂ ਦੇ ਮਧ੍ਯ ਸੁਖਮਨਾ (सुषुम्णा).