ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਰਸੁਖੁ.


ਗੁਰੁਪੁਤ੍ਰ. ਗੁਰੂ ਦਾ ਬੇਟਾ. ਸਾਹਿਬਜ਼ਾਦਾ.


ਦੇਖੋ, ਗੁਰੁਪ੍ਰਤਾਪ ਸੂਰਯ.


ਸੰਗ੍ਯਾ- ਸਤਿਗੁਰੂ ਦੀ ਸੇਵਾ. ਦੇਖੋ, ਗੁਰਸੇਵਾ.


ਦੇਖੋ, ਸੈਨਾਪਤਿ.


ਸੰਗ੍ਯਾ- ਸਤਿਗੁਰੂ ਦੀ ਸੁਹਬਤ। ੨. ਸਿੱਖ ਸਮਾਜ.#ਠਾਢੇ ਕਰ ਜੋਰਕੈ ਕ੍ਰਿਤਾਂਤ ਸੋਂ ਪੁਕਾਰੈਂ ਦੂਤ#ਆਛੀ ਗੁਰੁਸੰਗਤਿ ਜੁ ਹੂਈ ਹੈ ਪਤੀਜਿਯੇ,#ਬੇਰੀ ਪਾਂਯ ਡਾਰਕੈ ਲਪੇਟਕੈ ਜਁਜੀਰੈਂ ਹਾਥ#ਕੰਠ ਤੌਕ ਪਾਯ ਹਿਯੇ ਆਗ ਧਾਰ ਲੀਜਿਯੇ,#ਫਾਸੀ ਕਟਿ ਨਾਕ ਦੰਡ ਕਾਂਧਨ ਪੈ ਥੰਭੇ ਧਾਰ#ਸ੍ਰੌਨਨ ਮੈ ਪਿੰਜਰੇ ਔ ਬਹੀ ਧੋਇ ਪੀਜਿਯੇ,#ਸੇਸ ਨਰਕਾਵਲੀ ਬਟੋਰਕੈ ਉਠਾਯ ਮੂੰਡ#ਭਾਰੀ ਭੀਮ ਗੈਲ ਮੈ ਨਿਸ਼ੰਕ ਸੈਲ ਕੀਜਿਯੇ.#(ਸੰਤ ਨਿਹਾਲ ਸਿੰਘ)


ਸੰਗ੍ਯਾ- ਗੁਰੂ ਨਾਨਕਦੇਵ. ਵਡਾ (ਸ਼ਿਰੋਮਣਿ) ਸੰਤ. "ਗੁਰੁਮੰਤੁ ਪਾਇਆ ਪ੍ਰਭੁ ਧਿਆਇਆ." (ਸੂਹੀ ਛੰਤ ਮਃ ੫) ੨. ਗੁਰੁਨਾਨਕ ਪੰਥੀ. ਗੁਰੁਮੁਖ ਸਿੱਖ. ਦੇਖੋ, ਗੁਰਸੰਤ.


ਦੇਖੋ, ਗੁਰਕਰਣੀ.


ਦੇਖੋ, ਗੁਰਕਾਰ.


ਸੰਗ੍ਯਾ- ਗੁਰੁਵੰਸ਼. ਗੁਰੂ ਦਾ ਖ਼ਾਨਦਾਨ.


ਰਾਮਨਾਰਾਯਣ ਕ੍ਰਿਤ ਇੱਕ ਸੰਸਕ੍ਰਿਤ ਗ੍ਰੰਥ, ਜਿਸ ਵਿੱਚ ਗੁਰੂ ਨਾਨਕ ਦੇਵ ਅਤੇ ਸਤਿਗੁਰਾਂ ਨੂੰ ਹਿੰਦੂਮਤ ਦੇ ਸ਼ਾਸਤ੍ਰਾਂ ਦੇ ਪ੍ਰਮਾਣਾਂ ਨਾਲ ਅਵਤਾਰ ਸਿੱਧ ਕੀਤਾ ਹੈ.