ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪਰਿਚਯ. ਸੰਗ੍ਯਾ- ਜਾਨਕਾਰੀ. ਗ੍ਯਾਨ. "ਗੁਰਮਤਿ ਹਰਿਨਾਮ ਪਰੀਚੈ." (ਮਾਝ ਮਃ ੪) ੨. ਪਰਿਚਯ ਕੀਜੈ.


ਦੇਖੋ, ਪਰਿਕ੍ਸ਼ਿਤ ੨. "ਮਾਨਹੁ ਕਾਲ ਪਰੀਛਤ ਕਉ ਜਮਦੰਡ ਪ੍ਰਚੰਡ ਕਿਧੌਂ ਚਮਕਾਯੋ." (ਕ੍ਰਿਸਨਾਵ) "ਏਕ ਦਿਵਸ ਪਰੀਛਤਹਿਂ ਮਿਲ ਕਿਯੋ ਮੰਤ੍ਰ ਮਹਾਨ." (ਗ੍ਯਾਨ)


ਦੇਖੋ ਪਰੀਕ੍ਸ਼ਾ। ੨. ਗੁਰੂ ਸਾਹਿਬ ਦਾ ਨਾਮ ਲੈਕੇ ਕਿਸੇ ਸਿੱਖ ਦੀ ਬਣਾਈ ਪੋਥੀ, ਜਿਸ ਵਿੱਚ ਡਾਲਣਾ ਸਿੱਟਕੇ ਅੱਖਰਾਂ ਦਾ ਜੋੜ ਕਰਕੇ ਸ਼ੁਭ ਅਸ਼ੁਭ ਫਲ ਦੱਸਣ ਵਾਲੀ ਤੁਕ ਕੱਢੀ ਜਾਂਦੀ ਹੈ.


ਦੇਖੋ, ਪਰੀਕ੍ਸ਼ਾ ਅਤੇ ਪਰੀਛਾ ੨.


ਦੇਖੋ, ਪਰੀਕ੍ਸ਼ਿਤ ੨. ਅਤੇ ਪਰੀਕ੍ਸ਼ਿਤ ੩.


ਪਰੋਸਿਆ ਦੋਖੇ, ਪਰੀਸਨ। ੨. ਸੰ. ਪਰਿਤਿਸ੍ਠ. ਪਾਸ ਖੜਾ. ਪ੍ਰਤ੍ਯਕ੍ਸ਼੍‍. "ਹਰਿ ਅਗਮੁ ਅਗੋਚਰੁ ਪਾਰਬ੍ਰਹਮ ਹੈ ××× ਜਿਨ ਗੁਰਬਚਨ ਸੁਖਾਨੇ ਹੀਅਰੈ, ਤਿਨ ਆਗੈ ਆਣਿ ਪਰੀਠਾ." (ਗਉ ਮਃ ੪) ੩. ਸੰ. ਪਰਿਸ੍ਕਾ. ਅਦਲ ਬਦਲ. ਪਰਿਵਰ੍‍ਤਨ.


ਦੇਖੋ, ਪਰੀਤਿ ਅਤੇ ਪ੍ਰੀਤਿ। ੨. ਸੰ. ਵਿ- ਘਿਰਿਆ ਹੋਇਆ। ੩. ਸੰ. परीत्त्- ਪਰੀੱਤ. ਤੰਗ. ਭੀੜਾ.


ਦੇਖੋ, ਪ੍ਰੀਤਮ.


ਸੰ. ਫੁੱਲਾਂ ਦੇ ਰਸ ਤੋਂ ਬਣਿਆ ਸੁਰਮਾ. ਪੁਸਪਾਂਜਨ। ੨. ਦੇਖੋ, ਪ੍ਰੀਤਿ. "ਨਾਨਕ ਸਾਈ ਭਲੀ ਪਰੀਤਿ, ਜਿਤੁ ਸਾਹਿਬ ਸੇਤੀ ਪਤਿ ਰਹੈ." (ਮਃ ੧. ਵਾਰ ਵਡ)


ਸੰ. ਪਰਿਤਃ (परितस्) ਵ੍ਯ- ਸਰਵ ਪ੍ਰਕਾਰ. ਸਭ ਤਰਾਂ. "ਪੁਰੋਹਿਤਾ ਪ੍ਰੀਤ ਪਰੀਤੈ ਵਿਰਤਿ ਮੰਗਾ- ਹੀਂ" (ਭਾਗੁ)


ਫ਼ਾ. [پریدن] ਕ੍ਰਿ- ਉਡਣਾ. ਪਰਵਾਜ਼ ਕਰਨਾ.