ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਘੁੰਮੇ. ਫਿਰੇ। ੨. भ्रम्. ਭ੍ਰਮ ਵਿੱਚ। ੩. ਭ੍ਰਮ ਹੋਣ ਪੁਰ.


भ्रमेण. ਭ੍ਰਮ ਕਰਕੇ. ਦੇਖੋ, ਭਰਮੇਣ.


ਸੰ. भ्राज. ਧਾ- ਚਮਕਣਾ, ਪ੍ਰਕਾਸ਼ਿਤ ਹੋਣਾ.


ਕ੍ਰਿ- ਸ਼ੋਭਾ ਸਹਿਤ ਹੋਣਾ। ੨. ਚਮਕਣਾ.


ਭਾਈ. ਦੇਖੋ, ਭ੍ਰਾਤਾ.


ਸੰ. भ्रातृ- ਭ੍ਰਾਤ੍ਰਿ. ਸ਼ਕਾ ਭਾਈ। ੨. ਭ੍ਰਾਂਤਿ ਦੀ ਥਾਂ ਭੀ ਭ੍ਰਾਤਾ ਸ਼ਬਦ ਆਇਆ ਹੈ. "ਤਜਿ ਮਾਇਆ ਹਉਮੈ ਭ੍ਰਾਤਾ." (ਮਾਰੂ ਸੋਲਹੇ ਮਃ ੧)


ਭ੍ਰਾਤ੍ਰਿਭਾਵ. ਭਾਈਪਨ. ਭਾਈਪੁਣੇ ਦਾ ਖ਼ਯਾਲ. "ਭਏ ਏਕਠੇ ਭ੍ਰਾਤਿਭਾਵੰ ਬਿਚਾਰੀ." (ਕੱਛਾਵ) ਦੇਖੋ, ਭ੍ਰਾਤ੍ਰਿਭਾਵ.


ਸੰ. भ्रान्ते. ਭ੍ਰਾਂਤਿ ਸੇ. ਭ੍ਰਮ ਤੋਂ. "ਆਪੁ ਗਵਾਇ ਮਿਲਣ, ਨਹਿ ਭ੍ਰਾਤੇ." (ਸਿਧਗੋਸਟਿ) ਆਪ ਗਵਾਕੇ ਮਿਲਣਾ ਹੁੰਦਾ ਹੈ ਭ੍ਰਾਂਤਿ ਸੇ ਨਹੀਂ.


ਭਾਈਪਨ ਦਾ ਖਿਆਲ. ਆਪੋ ਵਿੱਚੀ ਭਾਈਪੁਣੇ ਦਾ ਵਰਤਾਉ. ਭਾਈਬੰਦੀ. Brotherhood.