ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਜੀਵਿਤ. ਵਿ- ਜ਼ਿੰਦਹ. ਜਿਉਂਦਾ. "ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ." (ਗਉ ਕਬੀਰ) "ਜੀਵਤ ਕਉ ਮੂਆ ਕਹੈ." (ਗਉ ਅਃ ਮਃ ੧) ੨. ਚੇਤਨ. "ਸੋ ਜੀਵਤ, ਜਿਹ ਜੀਵ ਜਪਿਆ." (ਬਾਵਨ) ਜਿਸ ਨੇ ਜੜ੍ਹ ਉਪਾਸਨਾ ਤ੍ਯਾਗਕੇ ਚੇਤਨ (ਕਰਤਾਰ) ਜਪਿਆ ਹੈ, ਉਹ ਜੀਵਿਤ ਹੈ। ੩. ਉਪਜੀਵਿਕਾ (ਰੋਜ਼ੀ) ਲਈ ਭੀ ਜੀਵਤ ਸ਼ਬਦ ਆਇਆ ਹੈ. "ਕਾਹੂ ਬਿਹਾਵੈ ਸੋਧਤ ਜੀਵਤ." (ਰਾਮ ਅਃ ਮਃ ੫)


ਜੀਵਿਤ ਮਰਣ. ਜੀਵਨਦਸ਼ਾ ਵਿੱਚ ਹੀ ਮਰਜਾਣਾ. ਇਸ ਤੋਂ ਭਾਵ ਹੈ- ਹੌਮੈ ਦਾ ਤ੍ਯਾਗ ਕਰਨਾ, ਆਪਣੇ ਤਾਈਂ ਨਾਚੀਜ਼ ਜਾਣਕੇ ਸਭ ਦੇ ਪੈਰਾਂ ਦੀ ਧੂੜਿ ਹੋਣਾ. "ਆਪੁ ਛੋਡਿ ਜੀਵਤਮਰੈ." (ਸ੍ਰੀ ਮਃ ੩) "ਸਤਿਗੁਰ ਭਾਇ ਚਲਹੁ, ਜੀਵਤਿਆ ਇਵ ਮਰੀਐ." (ਸੂਹੀ ਛੰਤ ਮਃ ੪) "ਆਪੁ ਤਿਆਗਿ ਹੋਈਐ ਸਭ ਰੇਣਾ, ਜੀਵਤਿਆ ਇਉ ਮਰੀਐ." (ਸੂਹੀ ਮਃ ੫) ੨. ਜੀਵਨਮੁਕ੍ਤਿ.


ਸੰ. जीवन्मृत ਵਿ- ਜੀਵਨ ਦਸ਼ਾ ਵਿੱਚ ਹੀ ਮੁਰਦਾ, ਉੱਦਮ ਦਾ ਤ੍ਯਾਗੀ. ਆਲਸੀ। ੨. ਜਿਸ ਵਿੱਚ ਦੇਸ਼ ਅਤੇ ਕੌ਼ਮ ਦਾ ਪਿਆਰ ਨਹੀਂ। ੩. ਹੌਮੈ ਦਾ ਤ੍ਯਾਗੀ. ਖ਼ੁਦੀ ਤੋਂ ਬਿਨਾ, ਦੇਖੋ, ਜੀਵਤਮਰਨਾ.


ਦੇਖੋ, ਜੀਵਨਮੁਕਤ. "ਜੀਵਤਮੁਕਤ ਗੁਰਮਤੀ ਲਾਗੇ." (ਮਲਾ ਮਃ ੩)


ਦੇਖੋ, ਜੀਵਤ. "ਗੁਰ ਕੈ ਸਬਦਿ ਜੀਵਤੁ ਮਰੈ." (ਸ੍ਰੀ ਮਃ ੩) ੨. ਸੰਗ੍ਯ- ਜੀਵਤ੍ਵ. ਜੀਵਪਨ.


ਸੰ. ਸੰਗ੍ਯਾ- ਜੀਵਨਦਾਤਾ, ਵੈਦ੍ਯ। ੨. ਵਾਹਗੁਰੂ। ੩. ਅਮ੍ਰਿਤ। ੪. ਪਵਨ. ਪੌਣ। ੫. ਅੰਨ.


ਸੰਗ੍ਯਾ- ਅਮ੍ਰਿਤ. (ਸਨਾਮਾ)


ਵਿ- ਜੀਵਿਤ. ਜ਼ਿੰਦਹ. ਜਿਉਂਦਾ ਹੋਇਆ. "ਜੀਵਦੜੋ ਮੁਇਓਹਿ." (ਸ. ਫਰੀਦ)


ਦੇਖੋ, ਜੀਅਦਾਨ.


ਸੰਗ੍ਯਾ- ਜੀਵਿਤਪੁਰੁਸ. ਚੈਤਨ੍ਯ ਆਤਮਾ. ਪਾਰਬ੍ਰਹਮ੍‍. "ਨਾਨਕ ਜੀਵਦਾਪੁਰਖੁ ਧਿਆਇਆ ਅਮਰਾਪਦ ਹੋਈ." (ਵਾਰ ਸਾਰ ਮਃ ੪) ੩. ਉਹ ਆਦਮੀ, ਜਿਸ ਨੂੰ ਸ੍ਵ ਸਤਕਾਰ ਅਤੇ ਦੇਸ਼ ਤਥਾ ਕੌਮ ਦੇ ਅਧਿਕਾਰਾਂ ਦੀ ਰਾਖੀ ਦਾ ਧ੍ਯਾਨ ਹੈ.