ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਸਾਰ ਦੇ ਸਾਰੇ ਪਦਾਰਥਾਂ ਨੂੰ ਇੱਕ ਦੂਜੇ ਤੋਂ ਵੱਖ ਕਰਨ ਵਾਲੇ ਫ਼ਰਕ਼-#੧. ਸਜਾਤੀਯ. ਉਸੇ ਜਾਤਿ ਵਿੱਚ ਭੇਦ, ਜੈਸੇ- ਪੂਰਬੀ, ਬੰਗਾਲੀ, ਦੱਖਣੀ ਮਨੁੱਖ. ਕਾਬੁਲੀ ਅਤੇ ਅ਼ਰਬੀ ਘੋੜਾ ਆਦਿ।#੨. ਵਿਜਾਤੀਯ. ਦੂਜੀ ਜਾਤਿ ਦਾ ਭੇਦ, ਜੈਸੇ- ਆਦਮੀ ਅਤੇ ਪਸ਼ੁ. ਪੱਥਰ ਅਤੇ ਬਿਰਛ ਆਦਿ।੩. ਸ੍ਵਗਤ. ਆਪਣੇ ਹੀ ਸ਼ਰੀਰ ਵਿੱਚ ਭੇਦ ਕਰਨ ਵਾਲੇ ਅੰਗ ਚਿੰਨ੍ਹ ਆਦਿ.


ਦੇਖੋ, ਮੰਗਲਾਚਰਣ.


ਦੇਖੋ, ਤ੍ਰਿਲੋਕ ਅਤੇ ਲੋਕ.


ਸੰ. ਸ੍‍ਤ੍ਰੀ. ਸੰਗ੍ਯਾ- ਇਸਤ੍ਰੀ. ਔ਼ਰਤ. ਨਾਰੀ. ਅਬਲਾ. "ਗ੍ਰਿਹ ਤੀ ਜੁਤ ਜਾਨ." (ਚਰਿਤ੍ਰ ੧੧੫) ੨. ਭਾਰਯਾ. ਜੋਰੂ. ਵਹੁਟੀ. "ਪਰ ਧਨ ਪਰ ਤਨ ਪਰ ਤੀ ਨਿੰਦਾ." (ਆਸਾ ਮਃ ੫) ੩. ਵਿ- ਤ੍ਰਯ. ਤਿੰਨ. ਦੇਖੋ, ਨੈਜਰਿਆ ਅਤੇ ਇਕੱਤੀ, ਬੱਤੀ ਆਦਿ ਸੰਖ੍ਯਾ.