ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਰਗਮ.


ਗੁਰੂ ਦੀ ਬਾਣੀ. ਸਤਿਗੁਰੂ ਦੀ ਕਵਿਤਾ. ਦਸਾਂ ਸਤਿਗੁਰਾਂ ਦੇ ਸ਼੍ਰੀ ਮੁਖਵਾਕ.


ਗੁਰਬਾਣੀ ਰੂਪ ਘਸਵੱਟੀ. ਇਸ ਨਾਮ ਦਾ ਮੇਰਾ ਲਿਖਿਆ ਇੱਕ ਗ੍ਰੰਥ ਜਿਸ ਵਿੱਚ ਸਿੱਖ ਇਤਿਹਾਸ ਅਥਵਾ ਧਰਮ ਸੰਬੰਧੀ ਪੁਸਤਕਾਂ ਦੇ ਲੇਖਾਂ ਨੂੰ ਗੁਰੁਬਾਣੀ ਦੀ ਘਸਵੱਟੀ ਤੇ ਪਰਖਿਆ ਗਿਆ ਹੈ. ਜਿਵੇਂ ਖੋਟੇ ਖਰੇ ਸੋਨੇ ਦੀ ਪਰੀਖ੍ਯਾ ਕਸੌਟੀ ਨਾਲ ਹੁੰਦੀ ਹੈ, ਇਵੇਂ ਹੀ ਹਰੇਕ ਲੇਖ ਗੁਰੁਬਾਣੀ ਨਾਲ ਮਿਲਾਕੇ ਪਰਖਣ ਤੋਂ ਯੋਗ੍ਯ ਅਥਵਾ ਅਯੋਗ੍ਯ ਜਾਣੇ ਜਾਂਦੇ ਹਨ. ਦੇਖੋ, ਗੁਰੁਮਤਸੁਧਾਕਰ ਦੀ ਭੂਮਿਕਾ.


ਵਿ- ਗੁਰੂਆਂ ਦਾ ਗੁਰੂ. ਸਾਰੇ ਧਰਮ ਦੇ ਆਚਾਰਯਾਂ ਨੂੰ ਸਿਖ੍ਯਾ ਦੇਣ ਵਾਲਾ, ਕਰਤਾਰ. ਵਾਹਿਗੁਰੂ."ਗੁਰੁਗੁਰੁ ਏਕੋ ਵੇਸ ਅਨੇਕ" (ਸੋਹਿਲਾ) "ਜਨ ਨਾਨਕ ਹਰਿ ਗੁਰੁਗੁਰੁ ਮਿਲਾਉ." (ਬਸੰ ਮਃ ੧) ੨. ਸੰਗ੍ਯਾ- ਗੁਰੂ ਨਾਨਕ ਦੇਵ.


ਦੇਖੋ, ਗੁਰਗੋਬਿੰਦ। ੨. ਦੇਖੋ, ਗੋਬਿੰਦ ਸਿੰਘ ਸਤਿਗੁਰੂ.


ਸੰਗ੍ਯਾ- ਗੁਰੂ ਦਾ ਘਰ। ੨. ਗੁਰਦ੍ਵਾਰਾ। ੩. ਗੁਰੁਸੰਪ੍ਰਦਾਯ. ਗੁਰੁਪੱਧਤਿ.


ਗੁਰੂਆਂ ਦਾ ਗ੍ਰਥਨ ਕੀਤਾ ਸਿੱਖਧਰਮ ਦਾ ਪਵਿਤ੍ਰ ਗ੍ਰੰਥ. ਦੇਖੋ, ਗ੍ਰੰਥ ਸਾਹਿਬ.


ਦੇਖੋ, ਗੁਰੁਗ੍ਰਿਹ ੩. "ਗੁਰੁਘਰ ਕੀ ਮਰਯਾਦਾ ਪੰਚਹੁ." (ਗੁਪ੍ਰਸੂ)


ਸਤਿਗੁਰੂ ਦੇ ਘਰ ਵਾਲੀ. ਗੁਰੂ ਦੀ ਧਰਮਪਤਨੀ. "ਗੁਰੁਘਰਨੀ ਦਾਮੋਦਰੀ." (ਗੁਪ੍ਰਸੂ)


ਦੇਖੋ, ਗੁਰੁ ਨਾਨਕ ਚੰਦ੍ਰੋਦਯ.


ਦੇਖੋ, ਗੁਰਜਗਤ ਅਤੇ ਜਗਤਗੁਰੁ.


ਸੰਗ੍ਯਾ- ਵਡੇ (ਬਜੁਰਗ)ਲੋਕ. ਮਾਤਾ. ਪਿਤਾ, ਧਰਮ ਦੇ ਆਚਾਰਯ ਆਦਿ. "ਗੁਰੁਜਨ ਕੀ ਇੱਜਤ ਬਹੁ ਕਰਨੀ." (ਗੁਵਿ ੬)