ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸ੍‍ਤ੍ਰੀ. ਦੇਖੋ, ਤਿਅ.


ਸ੍‍ਤ੍ਰੀ. ਦੇਖੋ, ਤਿਆ. "ਏਕ ਦਿਵਸ ਦੋਊ ਤੀਆ." (ਚਰਿਤ੍ਰ ੩) ੨. ਵਿ- ਤੀਜਾ. ਤੀਸਰਾ. ਤ੍ਰਿਤੀਯ. "ਭਯੋ ਖਾਲਸਾ ਜਗ ਮਹਿ ਤੀਆ." (ਗੁਪ੍ਰਸੂ)


ਸੰਗ੍ਯਾ- ਸਾਵਨ ਸੁਦੀ ੩. ਦਾ ਤ੍ਯੋਹਾਰ, ਜਿਸ ਨੂੰ ਖ਼ਾਸ ਕਰਕੇ ਇਸਤ੍ਰੀਆਂ ਮਨਾਉਂਦੀਆਂ ਹਨ ਅਤੇ ਪਿੰਡ ਤੋਂ ਬਾਹਰ ਇਕੱਠੀਆਂ ਹੋਕੇ ਪੀਂਘਾਂ ਝੂਟਦੀਆਂ ਹਨ. ਤੀਜ ਤਿਥਿ ਅਤੇ ਤਿੰਨ ਦਿਨ ਉਤਸਵ ਰਹਿਣ ਕਰਕੇ ਤੀਆਂ ਸੰਗ੍ਯਾ ਹੈ. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ "ਗੌਰੀ ਤ੍ਰਿਤੀਯਾ" ਹੈ.


ਦੇਖੋ, ਦੂਐ.


ਸੰ. त्रिंशत्- ਤ੍ਰਿੰਸ਼ਤ. ਵਿ- ਤੀਹ- ੩੦. "ਤੀਸ ਬਰਸ ਕਛੁ ਦੇਵ ਨ ਪੂਜਾ." (ਆਸਾ ਕਬੀਰ) ੨. ਤੀਸ ਸੰਖ੍ਯਾ ਬੋਧਕ ਕੋਈ ਵਸਤੁ, ਯਥਾ- ਤੀਸ ਦਿਨ ਮਹੀਨੇ ਦੇ, ਤੀਸ ਰੋਜ਼ੇ ਆਦਿ.


ਪੈਤੀਸ ਨ ਖੀਣਉ." (ਸਵੈਯੇ ਮਃ ੩. ਕੇ) ਤੀਸ ਫ਼ਾਰਸੀ ਅੱਖਰ ਅਤੇ ਪੈਂਤੀ ਗੁਰਮੁਖੀ ਅੱਖਰਾਂ ਨਾਲ ਇੱਕ (ਕਰਤਾਰ) ਨੂੰ ਸਿੱਧ ਕੀਤਾ ਹੈ ਅਤੇ ਸੰਗੀਤ ਦੇ ਪੰਜ ਅੰਗਾਂ (ਗਾਯਨ, ਵਾਦਨ, ਲਯ, ਤਾਲ, ਨ੍ਰਿਤ੍ਯ) ਵਿੱਚ ਭੀ ਕਰਤਾਰ ਸਿੱਧੀ ਦੀ ਕਮੀ ਨਹੀਂ. ਭਾਵ- ਬੋਲਣ ਲਿਖਣ ਅਤੇ ਕੀਰਤਨ ਤੋਂ ਵਾਹਗੁਰੂ ਨੂੰ ਸਿੱਧ ਕੀਤਾ ਹੈ.


ਤੀਹ ਅਥਵਾ ਬਤੀਹ ਦੰਦਾਂ ਦੀ ਦੰਦ ਵੀੜੀ. "ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ." (ਗਉ ਮਃ ੪)


ਤੀਸ- ਵ੍ਯਾਮ- ਮਾਨ. ਸੱਠ ਗਜ਼ ਪ੍ਰਮਾਣ. ਦੇਖੋ, ਬ੍ਯਾਮਾਨ.