ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਹਿਯਜ. ਹ੍ਰਿਦਯ (ਦਿਲ) ਤੋਂ ਪੈਦਾ ਹੋਣ ਵਾਲਾ. ਸੰਕਲਪ. ਖਿਆਲ। ੨. ਪਿਆਰ. ਮੁਹੱਬਤ. ਪ੍ਰੇਮ. "ਧਨ ਕੋ ਨ ਹੇਜ ਰਹੈ ਗਨਕਾ ਪ੍ਰਸੰਗੀ ਕੋ" ੩. ਮਨੋਜ. ਕਾਮ.


ਫ਼ਾ. [ہیزم] ਸੰਗ੍ਯਾ- ਈਂਧਨ. ਜਲਾਉਣ ਦੀਆਂ ਲੱਕੜਾਂ. ਬਾਲਣ.


ਸੰਗ੍ਯਾ- ਪ੍ਰੇਮ. ਪਿਆਰ। ੨. ਪ੍ਰਸੰਨਤਾ. ਖੁਸ਼ੀ. ਦੇਖੋ, ਹੇਜ.


ਕ੍ਰਿ. ਵਿ- ਥੱਲੇ. ਨੀਚੇ. ਤਲੇ। ੨. ਸੰ. हेठ् ਧਾ- ਰੋਕਣਾ. ਕ੍ਰੂਰ ਹੋਣਾ.