ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਰੁਸ੍ਟ ਹੋਣਾ. ਰੁਸ (ਕ੍ਰੋਧ) ਸਹਿਤ ਹੋਣਾ. ਰੁੱਸਣਾ.


ਸੰ. ਵਿ- ਪੈਦਾ ਹੋਇਆ। ੨. ਪ੍ਰਗਟ ਹੋਇਆ। ੩. ਪ੍ਰਸਿੱਧ. ਮਸ਼ਹੂਰ। ੪. ਸਵਾਰ ਹੋਇਆ. ਆਰੋਹਿਤ. ਚੜ੍ਹਿਆ ਹੋਇਆ। ੫. ਉੱਤਮ ਸ਼੍ਰੇਸ੍ਟ। ੬. ਸੰਗ੍ਯਾ- ਰੂਢਿ (ਪ੍ਰਸਿੱਧੀ) ਹੈ ਅਰਥ ਦੀ ਜਿਸ ਪਦ ਵਿੱਚ, ਉਹ ਸ਼ਬਦ. ਧਾਤੁ ਪ੍ਰਤ੍ਯਯ ਦਾ ਵਿਚਾਰ ਛੱਡਦੇ ਪ੍ਰਸਿੱਧ ਅਰਥ ਦੇ ਧਾਰਨ ਵਾਲਾ ਸ਼ਬਦ. ਜੈਸੇ- ਸਿੰਹ (ਸਿੰਘ) ਦੇ ਅਰਥ ਦਾ ਵਿਚਾਰ ਕਰੀਏ ਤਦ ਹਿੰਸਾ ਕਰਨ ਵਾਲਾ ਸਿੰਹ ਹੈ, ਪਰ ਹਿੰਸਾ ਸ਼ਿਕਾਰੀ, ਭੇੜੀਆ, ਬਾਜ਼ ਆਦਿ ਅਨੰਤ ਕਰਦੇ ਹਨ, ਜੋ ਸਿੰਹ ਨਹੀਂ ਕਹੇ ਜਾਂਦੇ, ਸ਼ੇਰ ਵਿੱਚ ਸਿੰਹ ਦੀ ਰੂਢਿ ਸ਼ਕ੍ਤਿ ਹੈ, ਇਸ ਵਾਸਤੇ ਸਿੰਹ ਸਬਦ ਰੂਢ ਹੈ. ਐਸੇ ਹੀ ਖੰਡੇ ਦਾ ਅਮ੍ਰਿਤ ਧਾਰਨ ਵਾਲਾ ਸਿੰਘ ਸ਼ਬਦ ਤੋਂ ਸਮਝਿਆ ਜਾਂਦਾ ਹੈ.


ਸੰ. ਸੰਗ੍ਯਾ- ਪ੍ਰਸਿੱਧੀ. ਮਸ਼ਹੂਰੀ। ੨. ਧਾਤੁ ਪ੍ਰਤ੍ਯਯ ਦੇ ਅਰਥ ਦੀ ਪਰਵਾਹ ਨਾ ਕਰਕੇ ਸ਼ਬਦ ਵਿੱਚ ਪ੍ਰਸਿੱਧ ਅਰਥ ਬੋਧਨ ਕਰਨ ਵਾਲੀ ਸ਼ਕ੍ਤਿ. ਦੇਖੋ, ਰੂਢ ੬। ੩. ਰਸਮ. ਰੀਤਿ। ੪. ਵ੍ਰਿੱਧੀ. ਤਰੱਕੀ.


ਦੇਖੋ, ਰੂਢਿ.


ਵਿ- ਰੁਤ ਕੀਤਾ. ਲਲਕਾਰਿਆ. ਵੰਗਾਰਿਆ. ਦੇਖੋ, ਰੁਤ. "ਰਣਿ ਰੂਤਉ ਭਾਜੈ ਨਹੀ." (ਗਉ ਬਾਵਨ ਕਬੀਰ)


ਰਿਤੁ (ऋतु). ਮੌਸਮ. ਰੁੱਤ. "ਅਨ ਰੂਤਿ ਨਾਹੀ." (ਬਸੰ ਮਃ ੫) ੨. ਰਿਤੁ ਮੇ, ਰੁੱਤ ਵਿੱਚ. "ਆਨ ਰੂਤੀ ਆਨ ਬੋਈਐ." (ਮਾਰੂ ਮਃ ੫)


ਦੇਖੋ, ਰੁਧ ਅਤੇ ਰੁੱਧ.


ਰੁੱਧ ਹੋਇਆ. ਰੁਕਿਆ. ਅਟਕਿਆ. ਰੁੱਝਾ.