ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. विडम्बन्- ਵਿਡੰਬਨ. ਦੇਖੋ, ਬਿਡਾਣ. "ਬਹੁਤਾ ਏਹੁ ਵਿਡਾਣੁ." (ਜਪੁ "ਜਾ ਸਹੁ ਭਇਆ ਵਿਡਾਣਾ." (ਵਡ ਮਃ ੧) "ਸੇਵਾ ਕਰਹਿ ਵਿਡਾਣੀ." (ਸ੍ਰੀ ਮਃ ੩)


ਵਿ- ਆਡੰਬਰ ਵਾਲਾ. ਵਿਡੰਬਨ ਵਾਲਾ. "ਬਾਰਿ ਵਿਡਾਨੜੈ ਹੁੰਮਸ ਧੁੰਮਸ." (ਵਾਰ ਗੂਜ ੨. ਮਃ ੫) ਭਾਵ- ਮਾਯਾਵੀ (मायाविन्) ਲੋਕਾਂ ਦੇ ਘਰ. ਦੇਖੋ, ਹੁੰਮਸ ਧੁੰਮਸ.


ਦੇਖੋ, ਬਿਡਾਰਨ। ੨. ਵਿਦੂਰ ਕਰਨਾ. ਪਰੇ ਹਟਾਉਣਾ.


ਵਿਦੂਰ (ਪਰੇ) ਕਰਨ ਲਈ. "ਲੋਕੁ ਵਿਡਾਰਣਿ ਜਾਇ." (ਸ. ਫਰੀਦ)


ਬਿੱਲਾ. ਬਿੱਲੀ. ਦੇਖੋ, ਬਿਡਾਲ ਅਤੇ ਬਿਡਾਲੀ.


ਦੇਖੋ, ਵੈਡੂਰਯ.


ਦੇਖੋ, ਬਿਡਾਣ.


ਦੋਖੇ, ਬਿਢ.