ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਤ੍ਰਿਤੀਯ. ਤੀਜਾ। ੨. ਤ੍ਰੇਤਾ ਯੁਗ ਲਈ ਭੀ ਤੀਸਰ ਸ਼ਬਦ ਆਇਆ ਹੈ. "ਤੀਸਰ ਜੁੱਗ ਭਯੋ ਰਘਵਾ." (ਕ੍ਰਿਸਨਾਵ) ਤ੍ਰੇਤੇ ਯੁਗ ਵਿੱਚ ਰਾਘਵ ਹੋਇਆ.


ਸੰਗ੍ਯਾ- ਤੇਹ. ਤ੍ਰਿਖਾ। ੨. ਤ੍ਰਿੰਸ਼ਤ. ਤੀਸ। ੩. ਤੀਸ ਸੰਖ੍ਯਾ ਵਾਲੀ ਵਸ੍ਤ "ਤੀਹ ਕਰਿ ਰਖੇ ਪੰਜ ਕਰਿ ਸਾਥੀ." (ਸ੍ਰੀ ਮਃ ੧) ਤੀਸ ਰੋਜ਼ੇ ਰੱਖੇ ਅਤੇ ਪੰਜ ਨਮਾਜ਼ਾਂ ਨੂੰ ਸਾਥੀ ਬਣਾਇਆ.


ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)