ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪ੍ਰੋਸਣ. ਸੰਗ੍ਯਾ- ਪ੍ਰੇਰਨਾ। ੨. ਭੇਜਣਾ. ਸੰ. प्रेप. ਧਾ- ਜਾਣਾ, ਭੇਜਣਾ। ੩. ਸੰ. ਪ੍ਰੇਕ੍ਸ਼੍‍ਣ. ਦੇਖਣਾ. (ਪ੍ਰ- ਈਕ੍ਸ਼੍‍ਣ).


ਸੰਗ੍ਯਾ- ਪਰੀਕ੍ਸ਼ਾ. ਇਮਤਹਾਨ. "ਇਲਮ ਪਰੇਖੇਂ ਨਰ." (ਨਾਪ੍ਰ)


ਪਰਹੇਜ਼ ਦਾ ਸੰਖੇਪ.


ਅਤਿ- ਪਰੇ. ਬਹੁਤ ਦੂਰ। ੨. ਪਲੇਟੇ. ਲਪੇਟੇ. "ਬਿਸਟਾ ਅਸਤਿ ਰਕਤ ਪਰੇਟੇ ਚਾਮ." (ਆਸਾ ਮਃ ੫)


ਸੰ. ਪ੍ਰੇਤ ਵਿ- ਰਵਾਨਾ ਹੋਇਆ। ੨. ਮੋਇਆ ਹੋਇਆ। ੩. ਸੰਗ੍ਯਾ- ਮੁਰਦਾ। ੪. ਭੂਤ- ਜਿੰਨ. "ਮਾਇਆਮੋਹੁ ਪਰੇਤੁ ਹੈ." (ਵਾਰ ਗੂਜ ੧. ਮਃ ੩) ੫. ਪ੍ਰੇਤ੍ਯ. ਪ੍ਰੋਤਪੁਣਾ. "ਖਿਨ ਮਹਿ ਬਿਨ- ਸਿਓ ਮਹਾ ਪਰੇਤ." (ਭੈਰ ਮਃ ੫)