ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ.


ਸੰਗ੍ਯਾ- ਸਿੱਖਧਰਮ, ਜੋ ਹਿੰਦੂ ਮੁਸਲਮਾਨ ਤੋਂ ਭਿੰਨ ਹੈ. "ਕਲਿਜੁਗ ਵਿੱਚ ਮਨਸੂਖ਼ ਹੈ ਹਿੰਦੂ ਮੁਸਲਮਾਨ। ਤੀਜਾ ਦੀਨ ਚਲਾਇਆ ਮੁਸ਼ਕਲ ਥਿਆ ਅਸਾਨ ॥" (ਮਗੋ)


ਦੇਖੋ, ਤਿੱਤਰ.


ਦੇਖੋ, ਤਿਕ੍ਤ.


ਵਿ- ਤ੍ਰੀਣਿ. ਤਿੰਨ. ਤ੍ਰਯ। ੨. ਤਿੰਨ ਸੰਖ੍ਯਾ ਬੋਧਕ ਵਸ੍‍ਤੁ, ਯਥਾ- ਤਿੰਨ ਲੋਕ, ਤਿੰਨ ਗੁਣ, ਤਿੰਨ ਦੇਵਤਾ, ਤਿੰਨ ਤਾਪ, ਤਿੰਨ ਕਾਲ ਆਦਿ. ਦੇਖੋ, ਤੀਨਿ.


ਕ੍ਰਿ. ਵਿ- ਤਿੰਨੇ. ਤੀਨ ਹੀ.


ਸ੍ਵਰਗ, ਮਰਤ੍ਯ ਅਤੇ ਪਾਤਾਲ.