ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਹੇਤੁਪਨ. ਹੇਤੁਤ੍ਵ. ਕਾਰਣਤਾ. "ਇਸ ਮਹਿ ਕਰਮ ਹੇਤੁਤਾ ਜਾਨੇ." (ਗੁਪ੍ਰਸੂ)


ਦੇਖੋ, ਕਾਰਣਮਾਲਾ.


ਸੰ. ਸੰਗ੍ਯਾ- ਸੁਵਰਣ. ਸੋਨਾ। ੨. ਧਤੂਰਾ। ੩. ਇੱਕ ਮਾਸ਼ਾ ਵਜਨ.


ਸੁਵਰਣਕਾਰ. ਸੁਨਿਆਰ.


ਹਿਮਾਲਯ ਦੀ ਧਾਰਾ ਵਿੱਚ "ਇੰਦ੍ਰਦ੍ਯੁਮਨ ਸਰ" ਪਾਸ ਹੇਮਕੂਟ ਪਰਬਤ ਹੈ. ਇਸ ਦਾ ਜਿਕਰ ਮਹਾਭਾਰਤ ਦੇ ਆਦਿ ਪਰਬ ਦੇ ੧੧੯ਵੇਂ ਅਧ੍ਯਾਯ ਵਿੱਚ ਆਇਆ ਹੈ. "ਇਦ੍ਰਦ੍ਯੁਮ੍ਨਸਰਃ ਪ੍ਰਾਪ੍ਯ ਹੇਮਕੂਟ ਮਤੀਤ੍ਯਚ." (੪੩) "ਹੇਮਕੁੰਟ ਪਰਬਤ ਹੈ ਜਹਾਂ." (ਵਿਚਿਤ੍ਰ) ੨. ਪਟਨੇ ਦੇ ਜਿਲੇ ਰਾਜਗਿਰਿ ਦੇ ਪੰਜ ਪਹਾੜਾਂ ਵਿੱਚੋਂ "ਰਤਨ ਗਿਰਿ" ਦਾ ਨਾਉਂ ਭੀ ਹੇਮਕੂਟ ਹੈ.¹


ਦੇਖੋ, ਹੇਮਾਦ੍ਰਿ.


ਡਿੰਗ. ਸੰਗ੍ਯਾ- ਸੁਇਨੇ ਜੇਹਾ ਹੈ ਜਿਸ ਦਾ ਪੁਸ੍ਪ (ਫੁੱਲ) ਚੰਪਕ. ਚੰਬਾ। ੨. ਸੋਨੇ ਦਾ ਬਣਾਇਆ ਹੋਇਆ ਫੁੱਲ, ਜੋ ਪੁਰਾਣੇ ਸਮੇਂ ਧਨੀ ਲੋਕਾਂ ਦੇ ਵਿਮਾਨ ਤੇ ਵਰਸਾਇਆ ਜਾਂਦਾ ਸੀ. ਦੇਖੋ, ਕੰਚਨ ਫੂਲ.


ਬਸੰਤੀ ਚਮੇਲੀ.