ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੜਕਾਰ। ੨. ਖ਼ਾ. ਫ਼ਾਕ਼ਾ. ਲੰਘਨ. "ਸਿੰਘ ਕੜਾਕੇ ਸੇਂ ਰਹੈਂ ਦੂਏ ਤੀਏ ਦਿਨ ਖਾਂਹਿਂ." (ਪ੍ਰਾਪੰਪ੍ਰ) ੩. ਕਰੜੀ ਧੁਪ ਪੈਣੀ ਅਤੇ ਵਰਖਾ ਦਾ ਨਾ ਹੋਣਾ.


ਦੇਖੋ, ਕਰਾਬੀਨ.


ਜਮਨਾ ਕਿਨਾਰੇ ਇੱਕ ਪਿੰਡ, ਜਿਸ ਥਾਂ ਥਨੇਸਰ ਅਤੇ ਬਨੀਬਦਰਪੁਰ ਵੱਲੋਂ ਆਕੇ, ਨੌਵੇਂ ਸਤਿਗੁਰੂ ਵਿਰਾਜੇ ਹਨ. ਇਸ ਥਾਂ ਮਲੂਕਦਾਸ ਨਾਮਕ ਵੈਸਨਵ ਦਾ ਮਾਸ ਖਾਣ ਬਾਬਤ ਭ੍ਰਮ ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਦੂਰ ਕੀਤਾ. "ਕੜੇ ਸੁ ਮਾਨਕ ਪੁਰ ਕੇ ਰਾਹੂ। ਗਮਨੇ ਸਤਿਗੁਰੁ ਬੇਪਰਵਾਹੂ." (ਗੁਪ੍ਰਸੂ)


ਕੜਕੇ. ਕਸਕੇ. ਦੇਖੋ, ਕੜ ੨.। ੨. ਕੜ੍ਹ (ਰਿੱਝ) ਕੇ. ਚਿੰਤਾਤੁਰ ਹੋਕੇ. "ਮਾਇਆ ਮੋਹਿ ਕੜੇ ਕੜਿ ਪਚਿਆ." (ਭੈਰ ਮਃ ੫)


ਵਿ- ਬੰਨ੍ਹਿਆ. ਬੰਧਨਾਂ ਵਿੱਚ ਫਸਿਆ. "ਲਿਖਿ ਲਿਖਿ ਪੜਿਆ ਤੇਤਾ ਕੜਿਆ" (ਵਾਰ ਆਸਾ) ਪੜ੍ਹਨ ਦਾ ਫਲ ਹੈ ਬੰਧਨਾਂ ਤੋਂ ਮੁਕਤ ਹੋਣਾ, ਪਰ ਵਿਚਾਰ ਬਿਨਾ ਲੋਕ ਜਿਉਂ ਜਿਉਂ ਪੜ੍ਹਦੇ ਹਨ, ਤਿਉਂ ਤਿਉਂ ਹੌਮੈ ਦੇ ਬੰਧਨਾਂ ਵਿੱਚ ਬੰਨ੍ਹੇ ਜਾਂਦੇ ਹਨ। ੨. ਕੜ੍ਹਿਆ. ਤਪਿਆ. ਰਿੱਝਿਆ.


ਸੰਗ੍ਯਾ- ਲੋਹੇ ਦੇ ਕੰਡਿਆਂ ਵਾਲਾ ਇੱਕ ਪ੍ਰਕਾਰ ਦਾ ਲਗਾਮ. ਇਸ ਲਗਾਮ ਪੁਰ ਲੋਹੇ ਦੇ ਗੋਲ ਸਿਰ ਦੇ ਕੰਡੇ ਹੁੰਦੇ ਹਨ ਜੋ ਘੋੜੇ ਦੀ ਜ਼ੁਬਾਨ ਪੁਰ ਖਿੱਚਣ ਤੋਂ ਚੁਭ ਜਾਂਦੇ ਹਨ. ਇਹ ਮੂੰਹਜੋਰ ਘੋੜੇ ਲਈ ਵਰਤਿਆ ਜਾਂਦਾ ਹੈ। ੨. ਲਗਾਮ.


ਦੇਖੋ, ਕੜਨ.